Tuesday, March 21, 2023

ਜਾਨਵਰਾਂ ਦੇ ਅਧਿਕਾਰਾਂ ਪ੍ਰਤੀ ਚਲਾਵਾਂਗੇ ਜਾਗਰੂਕਤਾ ਮੁਹਿੰਮ – ਬਰਾੜ

ਸੰਗਰੂਰ, 2 ਫਰਵਰੀ (ਜਗਸੀਰ ਲੌਂਗੋਵਾਲ) – ਭਾਰਤ ਸਰਕਾਰ ਦੇ ਜੀਵ-ਜੰਤੂ ਬੋਰਡ ਦੇ ਆਨਰੇਰੀ ਐਨੀਮਲ ਵੈਲਫੇਅਰ ਅਫਸਰ ਤਰਸੇਮ ਸਿੰਘ ਬਰਾੜ ਵਲੋਂ ਐਡਵੋਕੇਟ ਰਵਨੀਤ ਜੋਤ ਸਿੰਘ ਦੇ ਘਰ ਮੀਡੀਆ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਉਹ ਬੋਰਡ ਵਲੋਂ ਦਿੱਤੀਆਂ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਜਾਨਵਰਾਂ ਦੇ ਅਧਿਕਾਰਾਂ ਸਬੰਧੀ ਲੋਕਾਂ ਤੱਕ ਆਵਾਜ਼ ਪਹੁੰਚਾ ਕੇ ਰਹਿਣਗੇ।ਐਨੀਮਲ ਫਾਰਟਨਾਈਟ ਦੇ ਇਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਵਲੋਂ ਜੀਵ ਜੰਤੂ ਪ੍ਰੇਮੀਆਂ ਨਾਲ ਆਉਣ ਵਾਲੀਆਂ ਮੁਸ਼ਕਲਾਂ ‘ਤੇ ਵਿਚਾਰ ਵਟਾਂਦਰਾ ਕੀਤਾ। ਪਿਛਲੇ ਦਿਨੀਂ ਰੋਪੜ ਵਣ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਤੇ ਉਹਨਾਂ ਨੇ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਕਿ ਗੈਰਕਨੂੰਨੀ ਢੰਗ ਨਾਲ ਆਪਣੇ ਮਨ ਪ੍ਰਚਾਵੇ ਲਈ ਸ਼ਿਕਾਰ ਕਰਨ ਵਾਲੇ ਰਈਸਾਂ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਉਹਨਾ ਵਲੋਂ ਅਵਾਰਾ ਪਸ਼ੂਆਂ ਸਬੰਧੀ ਵੀ ਪੰਜਾਬ ਸਰਕਾਰ ਨੂੰ ਲਿਖਣ ਦਾ ਭਰੋਸਾ ਦਿੱਤਾ ਤਾਂ ਜੋ ਜਾਨਵਰਾਂ ਅਤੇ ਕੀਮਤੀ ਇਨਸਾਨੀ ਜਾਨਾਂ ਨੂੰ ਬਚਾਇਆ ਜਾ ਸਕੇ।
ਉਨ੍ਹਾਂ ਨਾਲ ਭਾਜਪਾ ਦੇ ਸੀਨੀਅਰ ਨੇਤਾ ਗੁਰਬਿੰਦਰ ਸਿੰਘ ਭਗਤਾ, ਸ਼ੁਭਮ ਗਰਗ, ਕਰਨ, ਹਰਵਿੰਦਰ ਅਤੇ ਗੁਰਿੰਦਰ ਖੇੜੀ ਤੋਂ ਇਲਾਵਾ ਸ਼ਹਿਰ ਦੇ ਵਾਤਾਵਰਨ ਅਤੇ ਪਸ਼ੂ ਪ੍ਰੇਮੀ ਮੌਜ਼ੂਦ ਸਨ ।

Check Also

ਖਾਲਸਾ ਕਾਲਜ ਵਿਖੇ ‘ਯੂ.ਜੀ.ਸੀ ਨੈਟ ਪੈਪ੍ਰੇਸ਼ਨ ਸਟ੍ਰੈਟਰਜੀ ਅਤੇ ਕੈਰੀਅਰ ਗਾਇਡੈਂਸ ’ਤੇ ਵਰਕਸ਼ਾਪ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਗਣਿਤ ਵਿਭਾਗ ਵਲੋਂ ਵਿਦਿਆਰਥੀਆਂ ਲਈ …