Tuesday, March 21, 2023

ਖਾਲਸਾ ਕਾਲਜ ਲਾਅ ਵਿਖੇ ‘ਅਨੁਸ਼ਾਸ਼ਨ ਦੀ ਮਹੱਤਤਾ’ ਸਬੰਧੀ ਸੈਮੀਨਾਰ

ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਦੇ ਐਨ.ਸੀ.ਸੀ ਵਿੰਗ ਵਲੋਂ ‘ਅਨੁਸ਼ਾਸ਼ਨ ਦੀ ਮਹੱਤਤਾ’ ਸਬੰਧੀ ਸੈਮੀਨਾਰ ਕਰਵਾਇਆ ਗਿਆ।ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਇਸ ਸੈਮੀਨਾਰ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਸੀ.ਓ ਕਰਨੈਲ ਸਿੰਘ ਨੇ ਆਪਣੇ ਵਿਚਾਰ ਵਿਦਿਆਰਥੀਆਂ ਅਤੇ ਕੈਡਿਟਾਂ ਨਾਲ ਸਾਂਝੇ ਕਰਦੇ ਹੋਏ ਸਾਡੇ ਜੀਵਨ ’ਚ ਅਨੁਸ਼ਾਸ਼ਨ ਦੀ ਮਹੱਹਤਾ ਬਾਰੇਵਦੱਸਿਆ।
ਉਨ੍ਹਾਂ ਕਿਹਾ ਕਿ ਜੇ ਇਕ ਵਿਅਕਤੀ ਆਪਣੇ ਜੀਵਨ ’ਚ ਅਨੁਸ਼ਾਸ਼ਨ ਦੀ ਮਹੱਹਤਾ ਨੂੰ ਸਮਝ ਕੇ ਸਖਤ ਮਿਹਨਤ ਕਰਦਾ ਹੈ, ਤਾਂ ਉਹ ਜੀਵਨ ਦਾ ਕੋਈ ਵੀ ਮੁਕਾਮ ਆਸਾਨੀ ਨਾਲ ਹਾਸਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਸਮੇਂ ਦੀ ਕਦਰ ਕਰਕੇ, ਜ਼ਿੰਦਗੀ ਦੇ ਵੱਖਰੇ-ਵੱਖਰੇ ਪੜਾਵਾਂ ’ਚ ਕੋਸ਼ਿਸ਼ ਕਰ ਕੇ, ਆਪਣੇ ਛੋਟੇ-ਛੋਟੇ ਯਤਨਾਂ ਨਾਲ ਸਫਲਤਾ ਹਾਸਲ ਕਰ ਸਕਦਾ ਹੈ।ਉਨ੍ਹਾਂ ਨੇ ਐਨ.ਸੀ.ਸੀ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਇਸ ਗੱਲ ਦੀ ਵੀ ਸ਼ਲਾਘਾ ਕੀਤੀ ਕਿ ਬਹੁਤ ਹੀ ਥੋੜੇ ਸਮੇਂ ’ਚ ਕਾਲਜ ਦੇ ਐਨ.ਸੀ.ਸੀ ਦੇ ਕੈਡਿਟਾਂ ਨੇ ਐਨ.ਸੀ.ਸੀ ਦੇ ਅਨੁਸ਼ਾਸ਼ਨ ਨੂੰ ਅਪਨਾਇਆ ਹੈ।
ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਹਰਪ੍ਰੀਤ ਕੌਰ, ਡਾ. ਸੀਮਾ ਰਾਨੀ, ਡਾ. ਪੂਰਨਿਮਾ ਖੰਨਾ, ਡਾ. ਪਵਨਦੀਪ ਕੌਰ, ਡਾ. ਰੇਨੂ ਸੈਣੀ, ਡਾ. ਮੋਹਿਤ ਸੈਣੀ, ਡਾ. ਨਿਧੀ, ਡਾ. ਸ਼ਿਵਨ, ਪ੍ਰੋ: ਉਤਕਰਸ਼ ਸੇਠ, ਰਣਜੀਤ ਸਿੰਘ ਆਦਿ ਕਾਲਜ ਸਟਾਫ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਯੂ.ਜੀ.ਸੀ ਨੈਟ ਪੈਪ੍ਰੇਸ਼ਨ ਸਟ੍ਰੈਟਰਜੀ ਅਤੇ ਕੈਰੀਅਰ ਗਾਇਡੈਂਸ ’ਤੇ ਵਰਕਸ਼ਾਪ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਗਣਿਤ ਵਿਭਾਗ ਵਲੋਂ ਵਿਦਿਆਰਥੀਆਂ ਲਈ …