Thursday, May 29, 2025
Breaking News

ਲੋਕ ਕਲਾ ਮੰਚ ਵੈਲਫੇਅਰ ਕਮੇਟੀ ਨੇ ਮਸ਼ਹੂਰ ਗਾਇਕ ਲਾਭ ਹੀਰਾ ਨੂੰ ਕੀਤਾ ਸਨਮਾਨਿਤ

ਸੰਗਰੂਰ, 14 ਫਰਵਰੀ (ਜਗਸੀਰ ਲੌਂਗੋਵਾਲ ) – ਪੰਜਾਬੀ ਸੰਗੀਤ ਇੰਡਸਟਰੀ ਦੇ ਥੰਮ ਕਲਾਕਾਰਾਂ ‘ਚ ਗਿਣੇ ਜਾਣ ਵਾਲੇ ਮਸ਼ਹੂਰ ਗਾਇਕ ਲਾਭ ਹੀਰਾ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸਥਾਪਿਤ ਗਾਇਕ ਹਨ।ਉਨਾਂ ਦੇ ਗਾਏ ‘ਤੇ ਰਿਕਾਰਡ ਹੋਏ ਗੀਤਾਂ ਨੂੰ ਦੇਸ਼-ਵਿਦੇਸ਼ ਵਿੱਚ ਵੱਸਦੇ ਸਰੋਤਿਆਂ ਵਲੋਂ ਹਮੇਸ਼ਾਂ ਭਰਵਾਂ ਹੁੰਗਾਰਾ ਦਿੱਤਾ ਜਾਦਾ ਹੈ।ਜੇਕਰ ਗਾਇਕ ਲਾਭ ਹੀਰਾ ਦੇ ਸੰਗੀਤਕ ਸਫਰ ਦੀ ਗੱਲ ਕਰੀਏ ਤਾਂ ਇਹ ਗਾਇਕ ਤਿੰਨ ਦਹਾਕਿਆਂ ਦੇ ਕੈਰੀਅਰ ਦੌਰਾਨ ਹਮੇਸ਼ਾਂ ਸਰੋਤਿਆਂ ਦਾ ਪਸੰਦੀਦਾ ਗਾਇਕ ਹੋਣ ਦਾ ਰੁਤਬਾ ਰੱਖਦਾ ਹੈ।ਗਾਇਕ ਲਾਭ ਹੀਰਾ ਲਗਾਤਾਰ ਸੁਪਰ ਹਿੱਟ ਗੀਤ ਗਾਉਣ ਵਾਲੇ ਗਾਇਕ ਵਜੋਂ ਜਾਣੇ ਜਾਂਦੇ ਹਨ।ਅੱਜ ਪਹਿਲਵਾਨ ਅਤੇ ਫਿਲਮੀ ਅਦਾਕਾਰ ਗੋਲੂ ਚੀਮਾਂ ਦੇ ਭਤੀਜੇ ਦੇ ਵਿਆਹ ਮੌਕੇ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਦੀ ਰਹਿਨੁਮਾਈ ਹੇਠ ਗਾਇਕ ਲਾਭ ਹੀਰਾ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਮੰਚ ਦੇ ਮੁੱਖ ਸਲਾਹਕਾਰ ਮਨਜੀਤ ਸ਼ਰਮਾ ਜੇ.ਈ ਨੇ ਦੱਸਿਆ ਕਿ ਮੰਚ ਵਲੋਂ ਸਮੇਂ ਸਮੇਂ ‘ਤੇ ਵੱਖ ਵੱਖ ਖੇਤਰ ਦੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।ਗਾਇਕ ਲਾਭ ਹੀਰਾ ਨੇ ਇਸ ਸਨਮਾਨ ਲਈ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਤੇ ਕੁਲਵੰਤ ਉਪਲੀ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਗਾਇਕ ਗੁਰਬਖਸ਼ ਸ਼ੌਕੀ, ਪਹਿਲਵਾਨ ਗੋਲੂੂਚੀਮਾਂ, ਪ੍ਰਸਿੱਧ ਮੰਚ ਸੰਚਾਲਕ ਜਗਦੀਪ ਜੋਗਾ, ਕੌਂਸਲਰ ਸੱਤਪਾਲ ਸਿੰਘ ਪਾਲੀ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਗੁਰਦੀਪ ਸਿੰਘ ਬੰਟੀ, ਜਸ਼ ਡਸਕਾ, ਸੰਜੂ ਸਾਗਰ ਆਦਿ ਮੌਜ਼ੂਦ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …