Friday, April 26, 2024

20ਵੇਂ ਨੈਸ਼ਨਲ ਥੀਏਟਰ ਫੈਸਟੀਵਲ 2023 ਦਾ ਆਗਾਜ਼

ਅੰਮ੍ਰਿਤਸਰ, 5 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਮੰਚ ਰੰਗਮੰਚ ਅੰਮ੍ਰਿਤਸਰ ਵਲੋਂ ਨਾਰਥ ਜੋਨ ਕਲਚਰ ਸੈਂਟਰ ਪਟਿਆਲਾ (ਸਭਿਆਚਾਰਕ ਮਾਮਲੇ ਵਿਭਾਗ ਭਾਰਤ ਸਰਕਾਰ), ਅਮਨਦੀਪ ਹਸਪਤਾਲ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 20ਵੇਂ ਰਾਸ਼ਟਰੀ ਰੰਗਮੰਚ ਉਸਤਵ 2023 ਦਾ ਆਗਜ਼ ਕੀਤਾ ਗਿਆ। 5 ਤੋਂ 14 ਮਾਰਚ ਤੱਕ ਚੱਲਣ ਵਾਲੇ 10 ਰੋਜ਼ਾ ਨਾਟ ਉਤਸਵ ਦਾ ਉਦਘਾਟਨ ਡਾ. ਸਤਿੰਦਰ ਕੌਰ ਨਿੱਝਰ, ਡਾ. ਹਰਿਭਜਨ ਸਿੰਘ ਭਾਟੀਆ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਹਰਜੀਤ ਗਿੱਲ, ਅਰਵਿੰਦਰ ਸਿੰਘ ਚਮਕ ਵਲੋਂ ਕੀਤਾ ਗਿਆ।ਮੰਚ-ਰੰਗਮੰਚ ਵਲੋਂ 20ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦਾ ਬਰੋਸ਼ਰ ਵੀ ਰਲੀਜ਼ ਕੀਤਾ ਗਿਆ। ਫੈਸਟੀਵਲ ਦੇ ਪਹਿਲੇ ਦਿਨ ਅੰਮ੍ਰਿਤਸਰ ਸਕੂਲ ਆਫ਼ ਡਰਾਮਾ ਦੀ ਟੀਮ ਵਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਅਦਾਕਾਰ-ਆਦਿ ਅੰਤ ਕੀ ਸਾਖੀ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੁਰਵਕ ਕੀਤਾ ਗਿਆ।
ਇਹ ਨਾਟਕ ਇੱਕ ਐਕਟਰ (ਅਦਾਕਾਰ) ਦੀ ਕਹਾਣੀ ਹੈ, ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਖੇਡੇ ਨਾਟਕਾਂ ਦੇ ਪਾਤਰਾਂ ਨੂੰ ਕਿਵੇਂ ਜੀਵਿਆ, ਉਹਨਾਂ ਪਾਤਰਾਂ ਨੇ ਉਸਦੇ ਨਿੱਜੀ ਜੀਵਨ ਤੇ ਕੀ ਅਸਰ ਪਾਇਆ, ਇੱਕ ਅਦਾਕਾਰ ਦੀ ਰੰਗਮੰਚ ਨਾਲ ਕੀ ਵਚਨਬੱਧਤਾ ਹੈ, ਤੇ ਕਿਹੜੇ ਨਾਟਕ ਸਮਾਜ ਦੀ ਦਿਸ਼ਾ ਬਦਲਣ ਦੇ ਕੰਮ ਆਉਂਦੇ ਨੇ।ਇਕ ਘੰਟਾ ਲੰਮੇ ਨਾਟਕ ਦੇ ਸਾਰੇ ਕਿਰਦਾਰਾਂ ਨੂੰ ਬੇਹਤਰੀਨ ਅਦਾਕਾਰ ਸਾਜਨ ਕੋਹਿਨੂਰ ਨੇ ਬਹੁਤ ਹੀ ਭਾਵਪੂਰਤ ਢੰਗ ਨਾਲ ਜੀਵਿਆ ਹੈ, ਇਸੇ ਨਾਟਕ ਵਿੱਚ ਕੁਸ਼ਾਗਰ ਕਾਲੀਆ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਨਾਟਕ ਨੂੰ ਵੇਖਣ ਲਈ ਅਰਤਿੰਦਰ ਸੰਧੂ, ਡਾ. ਸ਼ਿਆਮ ਸੁੰਦਰ ਦੀਪਤੀ, ਹਰਮੀਤ ਆਰਟਿਸਟ, ਗੁਲਸ਼ਨ ਸੱਗੀ, ਰਣਜੀਤ ਕੁਮਾਰ, ਸੁਰਜੀਤ ਸਿੰਘ ਸੰਸਾਰਪੁਰੀ, ਜਸਵੰਤ ਸਿੰਘ ਜੱਸ ਤੇ ਵਿਪਨ ਧਵਨ ਆਦਿ ਸ਼ਾਮਿਲ ਹੋਏ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …