ਸੰਗਰੂਰ, 13 ਮਾਰਚ (ਜਗਸੀਰ ਲੌਂਗੋਵਾਲ) -ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਅੱਜ ਪਿੰਡ ਦਿਆਲਗੜ ਦੀ ਮੀਟਿੰਗ ਬਲਾਕ ਆਗੂ ਧੰਨਾ ਦਿਆਲਗੜ, ਦਰਬਾਰਾਂ ਲੋਹਾਖੇੜਾ, ਸੁਖਦੇਵ ਲੌਗੋਵਾਲ, ਗੁਰਦੀਪ ਮੰਡੇਰ ਖੁਰਦ ਦੀ ਅਗਵਾਈ ਵਿੱਚ ਹੋਈ।ਜਿਸ ਵਿੱਚ ਕੁਲਵਿੰਦਰ ਸੋਨੀ ਅਮਰ ਲੌਂਗੋਵਾਲ ਤੇ ਗੁਰਦੀਪ ਮੰਡੇਰ ਖੁਰਦ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਜਿਹੜੀ ਮਾਨ ਸਰਕਾਰ ਪੰਜਾਬ ਹਿਤੈਸ਼ੀ ਕਿਸਾਨ ਮਜ਼ਦੂਰ ਹਿਤੈਸ਼ੀ ਅਖਵਾਉਂਦੀ ਹੈ।ਬਜ਼ਟ ਵਿੱਚ ਇਹਨਾਂ ਸਾਰਿਆਂ ਨਾਲ ਵੱਡਾ ਮਜ਼ਾਕ ਕਮਾਇਆ ਹੈ, ਕਿਉਂਕਿ ਨਿਗੂਣੇ ਬਜ਼ਟ ਨਾਲ ਪੰਜਾਬ ਦੀ ਖੇਤੀ ਤੇ ਕਿਸਾਨਾਂ ਮਜ਼ਦੂਰਾਂ ਦਾ ਕੋਈ ਭਲਾ ਨਹੀਂ ਹੋ ਸਕਦਾ ਕਰਨਾ ਤਾਂ ਬਣਦਾ ਸੀ।ਘੱਟ ਪਾਣੀ ਲੈਣ ਵਾਲੀਆਂ ਫਸਲਾ ਮੱਕੀ ਨਰਮਾ, ਕਪਾਹ ਮੂੰਗੀ ਆਦਿ ਫਸਲਾਂ ਦੇ ਬੀਜ਼ਾਂ ਦੀ ਵਧੀਆ ਕੁਆਲਟੀ ਤੇ ਰਿਸਰਚ ਲਈ ਯੂਨੀਵਰਸਿਟੀਆਂ ਦੀ ਸਥਾਪਨਾ ਲਈ ਬਜ਼ਟ ਵਿੱਚ ਫੰਡਾਂ ਦਾ ਪ੍ਰਬੰਧ ਕਰਦੀ।ਇਸ ਤੋਂ ਵੀ ਅੱਗੇ ਹੁਣ ਇਹਨਾਂ ਫਸਲਾਂ ਦੀ ਬਿਜ਼ਾਈ ਵੱਡੇ ਪੱਧਰ ‘ਤੇ ਕਰਵਾਉਣ ਲਈ ਵਧੀਆ ਕੁਆਲਟੀ ਦੇ ਬੀਜ਼ ਖਾਸਕਰ ਨਰਮਾ ਬੈਲਟ ਦੇ ਏਰੀਏ ਨੂੰ ਆਉਂਦੀ ਨਰਮੇ ਦੇ ਬੀਜ਼ ਦੀ ਦਿੱਕਤ ਗੁਜਰਾਤ ਦੇ ਵਪਾਰੀਆਂ ਵਲੋਂ ਨਰਮੇ ਦੇ ਬੀਜ਼ਾਂ ਵਿੱਚ ਹੁੰਦੀ ਲੁੱਟ ਨੂੰ ਬੰਦ ਕਰਨ ਲਈ ਆਪਣੇ ਪੱਧਰ ‘ਤੇ ਵਧੀਆ ਕੁਆਲਟੀ ਦਾ ਬੀਜ਼ ਜਿਹਨੂੰ ਅੱਗੇ ਜਾ ਕਾ ਗੁਲਾਬੀ ਸੁੰਡੀ ਚਿੱਟੇ ਮੱਛਰ ਜਿਹੀਆਂ ਬਿਮਾਰੀਆਂ ਦਾ ਸਾਹਮਣਾ ਨਾ ਕਰਨਾ ਪਵੇ।ਇਹ ਬੀਜ਼ ਪਿੰਡ ਦੀ ਕੋਪਰੇਟਿਵ ਸੁਸਾਇਟੀਆਂ ਤੱਕ ਪਹੁੰਚਾਉਣ ਲਈ ਬਜ਼ਟ ਦਾ ਪ੍ਰਬੰਧ ਕਰਦੀ ਤਾਂ ਜੋ ਨਕਲੀ ਬੀਜ਼ਾਂ ਤੇ ਮਹਿੰਗੇ ਬੀਜ਼ਾਂ ਤੋਂ ਕਿਸਾਨਾਂ ਦਾ ਖਹਿੜਾ ਛੁਡਾਇਆ ਜਾ ਸਕਦਾ ਤੇ ਨਰਮੇ ਕਪਾਹ ਦੀ ਫਸਲ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤੇ ਝੋਨੇ ਦੀ ਫਸਲ ਤੋਂ ਕਿਸਾਨਾਂ ਦਾ ਖਹਿੜਾ ਛੁਡਾਇਆ ਅਤੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਵੀ ਬਚਾਇਆ ਜਾ ਸਕਦਾ।ਲੌਂਗੋਵਾਲ ਨੇ ਆਉਣ ਵਾਲੀ 21 ਮਾਰਚ ਨੂੰ ਭਗਵੰਤ ਮਾਨ ਦੀ ਕੋਠੀ ਅੱਗੇ ਵੱਡਾ ਇਕੱਠ ਕਰਨ ਕਰਨ ਲਈ ਕਿਸਾਨਾਂ ਮਜ਼ਦੂਰਾਂ ਨੂੰ ਘਰ-ਘਰ ਜਾ ਕੇ ਲਾਮਬੰਦ ਕਰਨ ਲਈ ਕਿਹਾ।
ਮੀਟਿੰਗ ਨੂੰ ਬਲਜੀਤ ਸਿੰਘ, ਸੁਖਪਾਲ ਸਿੰਘ ਜੋਗਿੰਦਰ ਸਿੰਘ, ਕੁਲਵੰਤ ਸਿੰਘ ਤੇ ਨੱਥੂ ਸਿੰਘ ਨੇ ਵੀ ਸੰਬੋਧਿਤ ਕੀਤਾ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …