Saturday, June 3, 2023

ਖਾਲਸਾ ਕਾਲਜ ਵਿਖੇ ‘ਯੂ.ਜੀ.ਸੀ ਨੈਟ ਪੈਪ੍ਰੇਸ਼ਨ ਸਟ੍ਰੈਟਰਜੀ ਅਤੇ ਕੈਰੀਅਰ ਗਾਇਡੈਂਸ ’ਤੇ ਵਰਕਸ਼ਾਪ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਗਣਿਤ ਵਿਭਾਗ ਵਲੋਂ ਵਿਦਿਆਰਥੀਆਂ ਲਈ ‘ਯੂ.ਜੀ.ਸੀ ਨੈਟ ਪੈ੍ਰਪਰੇਸ਼ਨ ਸਟ੍ਰੈਟਰਜੀ ਅਤੇ ਕੈਰੀਅਰ ਗਾਇਡੈਂਸ’ ਵਿਸ਼ੇ ’ਤੇ ਵਰਕਸ਼ਾਪ ਆਯੋਜਿਤ ਕੀਤੀ ਗਈ। ਕਾਲਜ ਡਾ. ਅੰਮ੍ਰਿਤਪਾਲ ਸਿੰਘ ਗਵਰਨਮੈਂਟ ਕਾਲਜ ਮੋਹਾਲੀ ਵਲੋਂ ਵਿਦਿਆਰਥੀਆਂ ਨੂੰ ਯੂ.ਜੀ.ਸੀ. ਨੈਟ ਪ੍ਰੀਖਿਆ ਸਬੰਧੀ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ ਅਤੇ ਇਸ ਪ੍ਰੀਖਿਆ ’ਚ ਸਫ਼ਲ ਹੋਣ ਸਬੰਧੀ ਕੁੱਝ ਤਰੀਕੇ ਵੀ ਦੱਸੇ।ਉਨ੍ਹਾਂ ਨੇ ਗਣਿਤ ’ਚ ਮਾਸਟਰ ਡਿਗਰੀ ਕਰਨ ਉਪਰੰਤ ਵੱਖ-ਵੱਖ ਵਿਭਾਗਾਂ, ਯੂਨੀਵਰਸਿਟੀਆਂ ’ਚ ਰਿਸਰਚ ਅਤੇ ਵਿਦੇਸ਼ਾਂ ’ਚ ਚੰਗੀਆਂ ਕੰਪਨੀਆਂ ’ਚ ਇਸ ਮਾਸਟਰ ਡਿਗਰੀ ਦੀ ਮਹੱਤਤਾ ਬਾਰੇ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ।ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਡੀਨ ਅਕਾਦਮਿਕ ਡਾ. ਤਮਿੰਦਰ ਸਿੰਘ ਨੇ ਮੈਥ ਵਿਭਾਗ ਨੂੰ ਅਜਿਹੇ ਪ੍ਰੋਗਰਾਮ ਕਰਨ ਲਈ ਵਧਾਈ ਦਿੱਤੀ।ਵਿਭਾਗ ਮੁਖੀ ਡਾ. ਰਾਜਿੰਦਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਿੰ. ਡਾ. ਮਹਿਲ ਸਿੰਘ ਦੀ ਯੋਗ ਅਗਵਾਈ ਸਦਕਾ ਹੀ ਅਜਿਹੇ ਪ੍ਰੋਗਰਾਮ ਸਮੇਂ-ਸਮੇਂ ’ਤੇ ਉਲੀਕੇ ਜਾਂਦੇ ਹਨ।
ਇਸ ਮੌਕੇ ਡਾ. ਹਰਵਿੰਦਰ ਕੌਰ, ਡਾ. ਨਵਯੋਧ ਸਿੰਘ, ਡਾ. ਗਗਨਦੀਪ ਸਿੰਘ, ਆਂਚਲ ਸ਼ਰਮਾ ਤੇ ਸਮੂਹ ਸਟਾਫ਼ ਹਾਜ਼ਰ ਸੀ।

Check Also

ਰਜਿੰਦਰ ਕ੍ਰਿਸ਼ਨ ਨੇ ਸੰਭਾਲਿਆ ਜਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਦਾ ਚਾਰਜ਼

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) – ਰਜਿੰਦਰ ਕ੍ਰਿਸ਼ਨ ਨੇ ਜਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਅਤੇ …