ਅੰਮ੍ਰਿਤਸਰ, 30 ਮਾਰਚ (ਜਗਦੀਪ ਸਿੰਘ ਸੱਗੂ) – ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਕੌਰ ਤਲਵਾੜ ਆਈ.ਏ.ਐਸ ਅਤੇ ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਦੇ ਨਿਰਦੇਸ਼ਾਂ ਹੇਠ ਅੰਮ੍ਰਿਤਸਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ (ਨੈਸ਼ਨਲ ਐਵਾਰਡੀ) ਦੀ ਅਗਵਾਈ ਨਾਲ ਤੇ ਕਾਲਜ ਪਿੰ੍ਰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੇ ਸਹਿਯੋਗ ਨਾਲ ਵਿਸ਼ਵ ਰੰਗ-ਮੰਚ ਦਿਵਸ ਉਤਸਵ ਸਫ਼ਲਤਾਪੂਰਵਕ ਮਨਾਇਆ ਗਿਆ।ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਤਹਿਤ ਹੋਏ ਸਮਾਗਮ ਦੌਰਾਨ ਸਾਈਂ ਕਰੀਏਸ਼ਨਜ਼ ਅੰਮ੍ਰਿਤਸਰ ਦੀ ਬਲਜੀਤ ਕੌਰ ਰੰਧਾਵਾ ਦੇ ਲੇਖਾਂ ਅਤੇ ਨਾਮੀ ਫ਼ਿਲਮੀ ਅਦਾਕਾਰ ਗੁਰਿੰਦਰ ਮਕਨਾ ਦੇ ਨਾਟਕੀਕਰਨ ਤੇ ਸਰਪ੍ਰਸਤੀ ਹੇਠ ਪਰਮਜੀਤ ਮਕਨਾ ਦੀ ਨਿਰਦੇਸ਼ਨਾ ਨਾਲ ‘ਪੈਰਾਂ ਨੂੰ ਕਰਾ ਦੇ ਝਾਂਜਰਾਂ’ ਪੇਸ਼ ਕੀਤਾ ਗਿਆ।ਮੰਚ ਉਪਰ ਇਕੱਲੀ ਅਦਾਕਾਰਾ ਨਸ਼ੀਨ ਨੇ ਕਨੇਡਾ ਦੇ ਚਾਅ ਵਿੱਚ ਵਿਆਹ ਕਰਾ ਕੇ ਜਾਂਦੀਆਂ ਕੁੜੀਆਂ ਦੀ ਹਾਲਤ ਅਤੇ ਕਨੇਡਾ ਵਿਚਲੀਆਂ ਤਕਲੀਫਾਂ ਨੂੰ ਬਾਖ਼ੂਬੀ ਚਿਤਰਿਆ।ਇਸ ਪੇਸ਼ਕਾਰੀ ਵਿੱਚ ਪੁਸ਼ਪ ਬਾਵਾ, ਅਗਮ ਅਗਾਧਿ ਸਿੰਘ, ਪਰਮਜੀਤ ਮਕਨਾ ਨੇ ਸਹਿਯੋਗੀ ਕਲਾਕਾਰ ਵਜੋਂ ਬਿਹਤਰੀਨ ਰੋਲ ਅਦਾ ਕੀਤਾ।ਗੀਤ ਸੁਪਨੰਦਨਦੀਪ ਨੇ ਗਾਏ ਤੇ ਸੰਗੀਤ ਸਿਰਜਨ ਮਕਨਾ ਦਾ ਸੀ।ਅੰਤਰਰਾਸ਼ਟਰੀ ਸਿੱਖਿਆ ਸ਼ਾਸਤਰੀ ਡਾ. ਰਮੇਸ਼ ਆਰਿਆ (ਵਾਇਸ ਪ੍ਰਧਾਨ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦਿੱਲੀ) ਨੇ ਇਸ ਨਾਟ-ਉਤਸਵ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਵਿਸ਼ਵ ਪ੍ਰਸਿੱਧ ਪੰਜਾਬੀ ਫ਼ਿਲਮ ਤੇ ਰੰਗ-ਮੰਚੀ ਅਦਾਕਾਰਾ ਜਤਿੰਦਰ ਕੌਰ, ਯੂ.ਕੇ. ਤੋਂ ਵਿਦਵਾਨ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕੀਤੀ।ਸਮਾਰੋਹ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਕੀਤੀ ਗਈ।ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ/ ਸਾਹਿਤਕਾਰਾਂ ਅਤੇ ਪੂਰੀ ਨਾਟ ਮੰਡਲੀ ਦਾ ਲੋਈ, ਸਨਮਾਨ-ਪੱਤਰਾਂ, ਯਾਦਗਾਰੀ ਚਿੰਨਾਂ ਅਤੇ ਪੁਸਤਕਾਂ ਦੇ ਸੈਟ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਡਾ. ਨਿਰਮ ਜੋਸਨ, ਮਨਦੀਪ ਹੈਪੀ ਜੋਸਨ, ਰਾਜਬੀਰ ਕੌਰ ਗਰੇਵਾਲ, ਨਾਮੀ ਗੀਤਕਾਰ ਅਜੀਤ ਨਬੀਪੁਰ, ਇੰਦਰਜੀਤ ਸਹਾਰਨ, ਰਵੀ ਸਹਿਗਲ, ਪੰਥਕ ਕਵੀ ਕੁਲਦੀਪ ਸਿੰਘ ਦਰਾਜ਼ਕੇ ਨੇ ਆਪਣੀਆਂ ਕਾਵਿਕ ਰਚਨਾਵਾਂ ਪੇਸ਼ ਕੀਤੀਆਂ।
ਇਸ ਮੌਕੇ ਡਾ. ਪ੍ਰਿਅੰਕਾ ਬੱਸੀ ਮੁਖੀ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ, ਡਾ. ਅੰਤਰਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਪੀ.ਜੀ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਤੇ ਵਿਦਿਆਰਥੀ ਹਾਜ਼ਰ ਸਨ।