Thursday, May 29, 2025
Breaking News

ਲਾਇਨ ਐਡਵੋਕੇਟ ਸ਼ੋਭਿਤ ਕੁਮਾਰ ਸਿੰਗਲਾ ਨੂੰ ਮਿਲਿਆ ‘ਮੋਸਟ ਐਕਟਿਵ ਜ਼ੋਨ ਚੇਅਰਪਰਸਨ ਮਲਟੀਪਲ 321’ ਐਵਾਰਡ

ਸੰਗਰੂਰ, 1 ਜੂਨ (ਜਗਸੀਰ ਲੌਂਗੋਵਾਲ) – ਇਸ ਵਾਰ ਦੀ ਮਲਟੀਪਲ 321 ਦੀ ਸਾਲਾਨਾ ਮੀਟਿੰਗ ਜਿਹੜੀ ਕਿ ਸਿਦਕੁਲ ਹਰਿਦੁਆਰ ਵਿਖ਼ੇ ਹੋਈ।ਇਸ ਵਿੱਚ ਲਾਇਨਜ਼ ਕਲੱਬ ਸੰਗਰੂਰ ਮੇਨ ਨੇ ਮਲਟੀਪਲ 321 ‘ਚ ਇਤਿਹਾਸ ਸਿਰਜ਼ ਦਿੱਤਾ ਹੈ।ਮਲਟੀਪਲ 321 ਵਿੱਚ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉਤਰਾਖੰਡ, ਦਿੱਲੀ, ਚੰਡੀਗੜ੍ਹ, ਜੰਮੂ ਤੇ ਕਸ਼ਮੀਰ ਅਤੇ ਲੇਹ-ਲੱਦਾਖ ਦੇ 10 ਡਿਸਟ੍ਰਿਕ ਆਉਂਦੇ ਹਨ।ਜਿਨ੍ਹਾਂ ਵਿੱਚ ਲਗਭਗ 1100 ਕਲੱਬ ਹਨ ਅਤੇ 33352 ਮੈਂਬਰ ਹਨ, ਇਸ ਮਲਟੀਪਲ ਚ ਲਾਇਨਜ਼ ਕਲੱਬ ਸੰਗਰੂਰ ਮੇਨ ਦੇ ਚਾਰਟਡ ਮੈਂਬਰ ਲਾਇਨ ਐਡਵੋਕੇਟ ਸ਼ੋਭਿਤ ਕੁਮਾਰ ਸਿੰਗਲਾ ਨੂੰ “ਮੋਸਟ ਐਕਟੀਵ ਜ਼ੋਨ ਚੇਅਰਪਰਸਨ ਆਫ ਮਲਟੀਪਲ 321” ਅਵਾਰਡ ਨਾਲ ਨਿਵਾਜ਼ਿਆ ਗਿਆ ਹੈ।ਉਹਨਾਂ ਨੇ ਆਪਣੀ ਇਸ ਉਪਲੱਬਧੀ ਦਾ ਸਿਹਰਾ ਆਪਣੇ ਅਧੀਨ ਆਏ ਸਾਰੇ ਕਲੱਬਾਂ ਅਤੇ ਖ਼ਾਸ ਕਰਕੇ ਲਾਇਨਜ਼ ਕਲੱਬ ਸੰਗਰੂਰ ਮੇਨ ਦੇ ਮੈਂਬਰਾਂ ਨੂੰ ਦਿੱਤਾ।
ਇਸ ਮੌਕੇ ਕਲੱਬ ਦੇ ਮੈਂਬਰਾਂ ਲਾਇਨ ਆਦੇਸ਼ ਸਿੰਗਲਾ, ਦੀਪਕ ਗਰੋਵਰ, ਰਜਿਤ ਗੋਇਲ, ਰਾਕੇਸ਼, ਪੁਨੀਤ ਗੁਪਤਾ, ਸੁਰੇਸ਼ ਗੁਪਤਾ, ਅਸ਼ਵਨੀ ਕੁਮਾਰ, ਮਨਮੋਹਨ ਸਿੰਗਲਾ ਸਮੇਤ ਸਮੁੱਚੇ ਮੈਂਬਰਾਂ ਨੇ ਲਾਇਨ ਐਡਵੋਕੇਟ ਸ਼ੋਭਿਤ ਸਿੰਗਲਾ ਨੂੰ ਇਸ ਉਪਲੱਬਧੀ ਲਈ ਵਧਾਈਆਂ ਦਿੱੱਤੀਆਂ ਅਤੇ ਨਾਲ ਹੀ ਮਲਟੀਪਲ ਕੌਂਸਲ ਚੈਅਰਮੈਨ ਐਮ.ਜੈ.ਐਫ ਲਾਇਨ ਨਕੇਸ਼ ਗਰਗ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਲਾਇਨ ਐਡਵੋਕੇਟ ਸ਼ੋਭਿਤ ਸਿੰਗਲਾ ਦੇ ਸਮਾਜ ਸੇਵੀ ਕਾਰਜ਼ਾਂ ਦਾ ਢੁੱਕਵਾਂ ਸਨਮਾਨ ਕੀਤਾ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …