Sunday, June 1, 2025
Breaking News

ਬੋਰਡ ਨਤੀਜਿਆਂ ‘ਚ ਪਿੰਗਲਵਾੜਾ ਆਦਰਸ਼ ਸੀ: ਸੈ: ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਅੰਕ ਲੈਣ ‘ਤੇ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 1 ਜੂਨ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ ਓਨਟਾਰੀਓ (ਕੈਨੇਡਾ) ਦੇ ਸਾਂਝੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ ਭਗਤ ਪੂਰਨ ਸਿੰਘ ਆਦਰਸ਼ ਸੀ: ਸੈ: ਸਕੂਲ ਮਾਨਾਂਵਾਲਾ ਦੇ ਬੋਰਡ ਨਤੀਜਿਆਂ ਵਿੱਚ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਅੰਕ ਲੈਣ ਦੀ ਖੁਸ਼ੀ ਵਿੱਚ ਮਾਤਾ ਮਹਿਤਾਬ ਕੌਰ ਹਾਲ ਵਿੱਚ ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ।ਜੇਤੂ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਮੈਡਮ ਸੁਹਿੰਦਰ ਕੌਰ ਸੁਪਤਨੀ ਸ੍ਰ: ਹਰਭਜਨ ਸਿੰਘ ਕੈਬਨਿਟ ਮੰਤਰੀ ਪੰਜਾਬ ਅਤੇ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਉਚੇਚੇ ਤੌਰ ‘ਤੇ ਪੁੱਜੇ।ਬੱਚਿਆਂ ਨੂੰ ਵਧਾਈ ਦਿੰਦੇ ਹੋਏ ਮੈਡਮ ਸੁਹਿੰਦਰ ਕੌਰ ਨੇ ਕਿਹਾ ਕਿ ਅਧਿਆਪਕ ਅਜਿਹੀ ਸ਼ਖਸੀਅਤ ਹੈ ਜੋ ਬੱਚੇ ਅੰਦਰ ਛਿਪੇ ਗੁਣਾਂ ਨੂੰ ਸਾਹਮਣੇ ਲਿਆਉਂਦਾ ਹੈ।ਡਾ: ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਸੱਚੇ ਮਨ ਨਾਲ ਕੀਤੀ ਮਿਹਨਤ ਬੱਚਿਆਂ ਨੂੰ ਜ਼ਿੰਦਗੀ ਦੀਆਂ ਬੁਲੰਦੀਆਂ ਤੱਕ ਪਹੁੰਚਾਏਗੀ।ਡਾ: ਇੰਦਰਜੀਤ ਕੌਰ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ 12ਵੀਂ ਜਮਾਤ ਵਿੱਚ 18 ਬੱਚਿਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।ਇਸੇ ਤਰ੍ਹਾਂ ਮੈਟ੍ਰਿਕ ਕਲਾਸ ਦੇ ਨਤੀਜਿਆਂ ਵਿੱਚ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਮੈਰਿਟ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।23 ਬੱਚਿਆਂ ਨੇ ਮੈਟ੍ਰਿਕ ਕਲਾਸ ਵਿੱਚ 90% ਤੋਂ ਵੱਧ ਅੰਕ ਹਾਸਲ ਕੀਤੇ ਹਨ।ਰਾਜਬੀਰ ਸਿੰਘ, ਟਰੱਸਟੀ ਮੈਂਬਰ ਪਿੰਗਲਵਾੜਾ ਨੇ ਆਪਣੇ ਭਾਸ਼ਣ ਵਿੱਚ ਬੱਚਿਆਂ ਨੂੰ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮੱਲ੍ਹਾਂ ਮਾਰਦੇ ਰਹਿਣ ਲਈ ਪ੍ਰੇਰਿਤ ਕੀਤਾ।ਪ੍ਰਿੰਸੀਪਲ ਮੈਡਮ ਨਰੇਸ਼ ਕਾਲੀਆ ਨੇ ਸਕੂਲ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ।
ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ, ਮੁਖਤਾਰ ਸਿੰਘ ਗੁਰਾਇਆ, ਡਾ: ਤੇਜਪਾਲ, ਬਖਸ਼ੀਸ਼ ਸਿੰਘ, ਪਰਮਿੰਦਰ ਸਿੰਘ ਭੱਟੀ, ਸੁਰਿੰਦਰ ਕੌਰ ਭੱਟੀ, ਅਰਵਿੰਦਰ ਸਿੰਘ ਭੱਟੀ, ਨੀਰਜ਼ ਢੀਗਰਾ, ਅਸ਼ੋਕ ਸੇਠੀ, ਡਾ: ਸ਼ਾਮ ਸੁੰਦਰ ਦੀਪਤੀ, ਮਿਸਜ਼ ਦੀਪਤੀ, ਜੈ ਸਿੰਘ, ਤਿਲਕ ਰਾਜ, ਗੁਰਨਾਇਬ ਸਿੰਘ, ਨਰਿੰਦਰਪਾਲ ਸਿੰਘ, ਜਤਿੰਦਰ ਸਿੰਘ, ਪ੍ਰਿੰਸੀਪਲ ਨਰੇਸ਼ ਕਾਲੀਆ, ਵੱਖ-ਵੱਖ ਸਕੂਲਾਂ, ਬ੍ਰਾਚਾਂ ਅਤੇ ਵਾਰਡਾਂ ਦੇ ਇੰਚਾਰਜ਼ ਹਾਜ਼ਰ ਸਨ।ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਮਠਿਆਈ ਵੰਡੀ ਗਈ।

 

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …