Friday, March 29, 2024

ਮਾਲਤੀ ਗਿਆਨ ਪੀਠ ਪੁਰਸਕਾਰ ਵਿਜੇਤਾ ਰਾਕੇਸ਼ ਕੁਮਾਰ ਦਾ ਮਹਿਲਾਂ ਪਹੁੰਚਣ ‘ਤੇ ਨਿੱਘਾ ਸਵਾਗਤ

ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਸਿੱਖਿਆ ਦੇ ਖੇਤਰ ‘ਚ ਸੂਬੇ ਭਰ ਵਿੱਚ ਮਾਣਮੱਤਾ ਮੁਕਾਮ ਹਾਸਿਲ ਕਰਨ ਲਈ ਪੂਰੀ ਸੰਜ਼ੀਦਗੀ ਨਾਲ ਸਰਗਰਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਲਾਂ ਦਾ ਨਾਉਂ ਰਾਸ਼ਟਰੀ ਪੱਧਰ ‘ਤੇ ਚਮਕ ਉੱਠਿਆ ਜਦੋਂ ਲੰਘੀ 29 ਮਈ ਦੇ ਸੁਭਾਗੇ ਦਿਨ ਇਸ ਸਕੂਲ ਦੇ ਕਰਮਯੋਗੀ ਅਤੇ ਆਪਣੇ ਵਿਸ਼ੇ ਵਿੱਚ ਬਾਕਮਾਲ ਮੁਹਾਰਤ ਰੱਖਣ ਵਾਲੇੇ ਭੌਤਿਕ ਵਿਗਿਆਨ ਲੈਕਚਰਾਰ ਰਾਕੇਸ਼ ਕੁਮਾਰ ਨੂੰ ਮਾਲਤੀ ਗਿਆਨ ਪੀਠ ਪੁਰਸਕਾਰ ਨਾਲ ਨਿਵਾਜ਼ਿਆ ਗਿਆ।ਰਾਜਧਾਨੀ ਦਿੱਲੀ ਵਿੱਚ ਹੋਏ ਇਕ ਵਿਸ਼ੇਸ਼ ਸਮਾਗਮ ਵਿੱਚ ਕੇਰਲ ਦੇ ਰਾਜਪਾਲ ਨੇ ਆਪਣੇ ਕਰ ਕਮਲਾਂ ਨਾਲ ਇਹ ਪੁਰਸਕਾਰ ਰਾਕੇਸ਼ ਕੁਮਾਰ ਨੂੰ ਦਿੱਤਾ, ਜਿਸ ਵਿੱਚ ਸਨਮਾਨ ਚਿੰਨ੍ਹ ਤੋਂ ਇਲਾਵਾ ਇਕ ਲੱਖ ਰੁਪਏ ਇਨਾਮੀ ਰਾਸ਼ੀ ਸ਼ਾਮਲ ਹੈ।ਸਕੂਲ ਪਹੁੰਚਣ ‘ਤੇ ਇੰਚਾਰਜ਼ ਪ੍ਰਿੰਸੀਪਲ ਸ਼੍ਰੀਮਤੀ ਨਵਰਾਜ ਕੌਰ ਦੀ ਅਗਵਾਈ ਵਿੱਚ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸਟੇਟ ਐਵਾਰਡੀ ਪਰਮਿੰਦਰ ਕੁਮਾਰ ਲੈਕਚਰਾਰ ਅੰਗਰੇਜ਼ੀ ਨੇ ਰਾਕੇਸ਼ ਕੁਮਾਰ ਦੀ ਪ੍ਰਾਪਤੀ ਨੂੰ ਸਮੁੱਚੇ ਸਕੂਲ ਦਾ ਮਾਣ ਦੱਸਦਿਆਂ ਸਾਥੀ ਅਧਿਆਪਕਾਂ ਨੂੰ ਵੀ ਇਸ ਤੋਂ ਪ੍ਰੋਰਨਾ ਲੈਣ ਦਾ ਸੱਦਾ ਦਿੱਤਾ।ਸ਼੍ਰੀਮਤੀ ਗਗਨਜੋਤ ਕੌਰ ਸਾਇੰਸ ਮਿਸਟ੍ਰੈਸ ਨੇ ਮਾਣ ਪੱਤਰ ਪੜ੍ਹਿਆ ਅਤੇ ਮੁਬਾਰਕਬਾਦ ਦਿੱਤੀ।ਰਾਕੇਸ਼ ਕੁਮਾਰ ਲੈਕਚਰਾਰ ਭੌਤਿਕ ਵਿਗਿਆਨ ਨੇ ਆਪਣੇ ਜਜ਼ਬਾਤਾਂ ਦੀ ਸਾਂਝ ਪਾਉਂਦਿਆਂ ਪ੍ਰਵਾਨ ਕੀਤਾ ਕਿ ਇਸ ਪ੍ਰਾਪਤੀ ਦਾ ਅਸਲ ਹੱਕਦਾਰ ਸਮੁੱਚਾ ਸਟਾਫ਼ ਅਤੇ ਹੋਣਹਾਰ ਵਿਦਿਆਰਥੀ ਹਨ।
ਇਸ ਮੌਕੇ ਚਰਨਦੀਪ ਸੋਨੀਆ, ਗੁਰਦੀਪ ਸਿੰਘ, ਰਾਜੇਸ਼ ਕੁਮਾਰ, ਰਕੇਸ਼ ਕੁਮਾਰ, ਨਰੇਸ਼ ਰਾਣੀ, ਗੁਰਦੀਪ ਸਿੰਘ, ਅਸ਼ਵਨੀ ਕੁਮਾਰ, ਸੁਖਵਿੰਦਰ ਕੌਰ ਮਡਾਹੜ, ਸ਼ਵੇਤਾ ਅਗਰਵਾਲ, ਅੰਜਨ ਅੰਜ਼ੂ ,ਰਕੇਸ਼ ਕੁਮਾਰ, ਸਵਿਤਾ ਵਸ਼ਿਸ਼ਟ, ਭਰਤ ਸ਼ਰਮਾ ਕੰਪਿਊਟਰ ਫੈਕਲਟੀ, ਹਰਵਿੰਦਰ ਸਿੰਘ, ਨਿਰਮਲ ਸਿੰਘ ਤੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …