Monday, June 2, 2025
Breaking News

ਕਾਂਗਰਸ 26 ਸਾਲਾਂ ਤੋ ਲਗਾ ਰਹੀ ਹੈ ਸਾਬਕਾ ਸੈਨਿਕਾਂ ਨੂੰ ਲਾਰੇ – ਵੀ.ਕੇ ਸਿੰਘ

ਸਾਡੀ ਸਰਕਾਰ ਆਉਦੇ ਹੀ ਲਾਗੂ ਕਰਾਂਗੇ ਇੱਕ ਰੈਂਕ ਇੱਕ ਪੈਂਸ਼ਨ – ਜੇਤਲੀ

PPN260410
ਅੰਮ੍ਰਿਤਸਰ, 26  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸਾਬਕਾ ਥਲ ਦੇ ਪ੍ਰਧਾਨ ਜਨਰਲ ਵੀਕੇ ਸਿੰਘ ਨੇ ਕਾਂਗਰੇਸ ਸੈਨਾ ਵੱਲੋ ਸਾਬਕਾ ਸੈਨਿਕਾਂ ਨੇ ਇੱਕ ਰੈਂਕ ਇੱਕ ਪੈਂਸ਼ਨ ਮਾਮਲੇ ਚ ਲਗਾਤਾਰ ਧੋਖਾ ਕੀਤੇ ਜਾਣ ਤੇ ਕਾਂਗਰੇਸ ਤੇ ਤਿੱਖੇ ਸ਼ਬਦਾਂ ਦਾ ਵਾਰ ਕੀਤਾ। ਸ਼੍ਰੀ ਸਿੰਘ ਨੇ ਕਿਹਾ ਕਿ ਕਾਂਗਰੇਸ 26 ਸਾਲ ਤੋਂ ਇਸ ਮੁੱਦੇ ਤੇ ਛਨਕਣਾ ਦੇਂਦੀ ਆ ਰਹੀ ਹੈ। ਜਨਰਲ ਸਿੰਘ ਸ਼ਨੀਵਾਰ ਨੂੰ ਛੇਹਰਟਾ ਚ ਸਾਬਕਾ ਸੈਨਿਕਾਂ ਦੇ ਇਕ ਪ੍ਰੋਗ੍ਰਾਮ ‘ਚ ਸੰਬੋਧਨ ਕਰ ਰਹੇ ਸੀ। ਸ਼੍ਰੀ ਸਿੰਘ ਨੇ ਕਿਹਾ ਕਿ 26 ਸਾਲ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਕੇ.ਪੀ ਸਿੰਘ ਦੇਵ ਕਮੇਟੀ ਦੀ ਰਿਪੋਰਟ ਨੂੰ ਮੰਨਦੇ ਹੋਏ ਇੱਕ ਰੈਂਕ ਇੱਕ ਪੈਂਸ਼ਨ ਦੀ ਗੱਲ ਮੰਨ ਲਈ ਸੀ। ਪਰ 26 ਸਾਲ ਬਾਅਦ ਵੀ ਐਲ਼ਾਨ ਕਰਨ ਦੇ ਬਾਵਜੂਦ ਲੋਕ ਸਭਾ ਚ ਕਾਂਗਰਸ ਦੇ ਵਿੱਤ ਮੰਤਰੀ ਕੋਈ ਅਧਿਸੂਚਨਾ ਦੇਣ ਦੀ ਬਜਾਏ ਹਲੇ ਵੀ ਕਹਿ ਰਹੇ ਹਨ ਕਿ ਅਸੀਂ ਸਿਧਾਂਤ ਦੇ ਤੌਰ ਤੇ ਇੱਕ ਰੈਂਕ ਇੱਕ ਪੈਂਸ਼ਨ ਦੀ ਗੱਲ ਮੰਨੀ ਹੈ। ਇਹ ਸਾਬਕਾ ਸੈਨਿਕਾਂ ਨਾਲ ਸਰੇਆਮ ਥੋਖਾ ਨਹੀਂ ਹੈ ਤਾਂ ਕੀ ਹੈ? ਸ਼੍ਰੀ ਸਿੰਘ ਨੇ ਕਿਹਾ ਕਿ ਜਵਾਨ ਹੀ ਇੱਕ ਅਜਿਹੀ ਕੌਮ ਹੈ ਜੋ ਕਿ ਸਭ ਤੋਂ ਪਹਿਲਾਂ ਦੇਸ਼ ਬਾਰੇ ਸੋਚਦੀ ਹੈ। ਜਦ ਸਾਰਾ ਕੁੱਛ ਫੇਲ ਹੋ ਜਾੰਦਾ ਹੈ ਤਾਂ ਸੇਨਾ ਨੂੰ ਬੁਲਾਇਆ ਜਾਂਦਾ ਹੈ। ਇਹ ਇਸੇ ਲਈ ਹੈ ਕਿਉੰਕਿ ਸੈਨਾ ਲਈ ਦੇਸ਼ ਹੀ ਸਭ ਤੋਂ ਪਹਿਲਾਂ ਹੁੰਦਾ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਭਾਜਪਾ ਅਤੇ ਸੈਨਾ ਚ ਇਹੋ ਸਭ ਤੋਂ ਵੱਡੀ ਸਮਾਨਤਾ ਹੈ ਕਿ ਦੋਨਾਂ ਲਈ ਰਾਸ਼ਟਰ ਪਹਿਲਾਂ ਹੈ ।ਇਸ ਮੌਕੇ ਅੰਮ੍ਰਿਤਸਰ ਸੰਸਦੀ ਖੇਤਰ ‘ਚ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤਾਂ ਖੁਦ ਜਨਰਲ ਸਾਹਿਬ ਨੂੰ ਸੁਨਣ ਆਇਆ ਹਾਂ, ਦੇਸ਼ ਦੇ ਲਈ ਉਹਨਾਂ ਦੀ ਸੋਚ ਦਾ ਮੈਂ ਕਾਇਲ ਹਾਂ। ਸ਼੍ਰੀ ਜੇਤਲੀ ਨੇ ਕਿਹਾ ਕਿ ਆਉਣ ਵਾਲੀ ਲੋਕ ਸਭਾ ਪਹਿਲੀ ਅਜਿਹੀ ਲੋਕਸਭਾ ਹੋਵੇਗੀ ਜਿਸ ਵਿੱਚ ਸਾਬਕਾ ਸੈਨਿਕਾਂ ਦੀ ਭਾਈਵਾਲੀ ਹੋਵੇਗੀ। ਭਾਜਪਾ ਨੇ ਇਸ ਵਾਰ ਜਨਰਲ ਵੀ.ਕੇ ਸਿੰਘ ਤੋ ਇਲਾਵਾ ਜਨਰਲ ਬੀ.ਸੀ.ਖੰਡੂਰੀ, ਕੈਪਟਨ ਰਾਜਵਰਧਨ ਸਿੰਘ ਰਾਠੌੜ, ਕਰਨਲ ਸੋਨਾ ਰਾਮ ਵਰਗੇ ਸੈਨਾ ਦੇ ਸਾਬਕਾ ਦਿਗੱਜਾਂ ਨੂੰ ਟਿਕਟ ਦਿੱਤੀ। ਜਿਸਤਂੋ ਸੈਨਾ ਨਾਲ ਜੁੜੇ ਮਾਮਲਿਆਂ ਚ ਫੈਸਲਾ ਲੈਂਦੇ ਸਮੇਂ ਇਹਨਾਂ ਲੋਕਾਂ ਦੀ ਰਾਏ ਮਹਤੱਵਪੂਰਣ ਭੂਮਿਕਾ ਨਿਭਾਵੇਗੀ। ਸ਼੍ਰੀ ਜੇਤਲੀ ਨੇ ਕਿਹਾ ਕਿ ਕਾਂਗਰੇਸ ਤਾਂ ਹੁਣ ਤਕ ਇੱਕ ਰੈਂਕ ਇਕ ਪੈਂਸ਼ਨ ਤੇ ਸਾਬਕਾ ਸੈਨਿਕਾਂ ਨਾਲ ਧੋਖਾ ਕਰਦੀ ਆਈ ਹੈ। ਸਾਡੀ ਸਰਕਾਰ ਆਉਣ ਤੇ ਤੁਰੰਤ ਇਸਨੂੰ ਲਾਗੂ ਕਰਕੇ ਸਾਬਕਾ ਸੈਨਿਕਾਂ ਨੂੰ ਫਾਇਦਾ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪਿਛਲੇ 10 ਸਾਲ ਦੇ ਕਾਂਗਰਸ ਸ਼ਾਸਨਕਾਲ ਚ ਦੇਸ਼ ਦਾ ਸੁਰੱਖਿਆ ਤੰਤਰ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਸੈਨਾ ਦੇ ਲਈ ਜਰੂਰੀ ਸਾਜੋ ਸਮਾਨ ਦੀ ਖਰੀਦਦਾਰੀ ਅਤੇ ਆਧੁਨਿਕਰਣ ਨੂੰ ਲਟਕਾਇਆ ਜਾ ਰਿਹਾ ਹੈ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …

Leave a Reply