Friday, April 19, 2024

ਵਪਾਰੀਆਂ ਤੋ ਸਮਰਥਨ ਮੰਗਣ ਸ਼ਾਸਤਰੀ ਮਾਰਕੀਟ ਪਹੁੰਚੇ ਜੇਤਲੀ- ਰੋਡ ਸ਼ੋਅ ਕੀਤਾ

PPN190424

ਅੰਮ੍ਰਿਤਸਰ, 26 ਅਪ੍ਰੈਲ (ਜਸਬੀਰ ਸਿੰਘ ਸੱਗੂ)- ਪੰਜਾਬ ਅਤੇ ਖਾਸਕਰ ਅੰਮ੍ਰਿਤਸਰ ਨੂੰ ਭਾਜਪਾ ਦੀ ਸਰਕਾਰ ਆਉਣ ‘ਤੇ ਸੱਸਤੇ ਮਾਲ ਦੇ ਉਤਪਾਦਨ ਦਾ ਮੁੱਖ ਕੇਂਦਰ ਬਣਾਇਆ ਜਾਵੇਗਾ ਅਤੇ ਚਾਈਨਾਂ ਦੀ ਤਰਜ ਤੇ ਅੰਮ੍ਰਿਤਸਰ ਦਾ ਮਾਲ ਵੀ ਭਾਰਤ ਅਤੇ ਵਿਸ਼ਵ ਦੇ ਉਦਯੋਗਾਂ ਦੀ ਜ਼ਰੂਰਤ ਬਣ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਨੇ ਸ਼ਹਿਰ ਦੇ ਮਸ਼ਹੂਰ ਇਲਾਕੇ ਸ਼ਾਸਤਰੀ ਨਗਰ ਵਿੱਚ ਰੋਡ ਸ਼ੋਅ ਦੇ ਦੌਰਾਨ ਵਪਾਰੀਆਂ ਨਾਲ ਗੱਲਬਾਤ ਕਰਨ ਦੇ ਦੋਰਾਨ ਕੀਤਾ। ਇਸ ਮੌਕੇ ‘ਤੇ ਸ਼੍ਰੀ ਜੇਤਲੀ ਨੇ ਰੁੱਕ ਕੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਐੱਨ.ਡੀ.ਏ ਦੀ ਸਰਕਾਰ ਆਉਣ ‘ਤੇ ਵਪਾਰ ਵੱਧੇਗਾ। ਵਪਾਰੀਆਂ ਨੂੰ ਹਰ ਪ੍ਰਕਾਰ ਦੀ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂਕਿ ਪਿਛਲੇ ਦਸ ਸਾਲਾਂ ਵਿੱਚ ਕਾਂਗਰਸ ਦੀ ਗਲਤੀਆਂ ਦੇ ਕਾਰਨ ਵਪਾਰ ਪਛੜਿਆਂ ਹੈ ਉਸ ਨੂੰ ਫਿਰ ਤੋ ਤਰੱਕੀ ਦੀ ਰਾਹ ਮਿਲ ਸਕੇ। ਦੋ ਕਿਲੋਮੀਟਰ ਦੇ ਦੋ ਘੰਟੇ ਤੱਕ ਚੱਲਣ ਵਾਲੇ ਰੋਡ ਸ਼ੋਅ ਦੇ ਦੋਰਾਨ ਵਪਾਰੀਆਂ ਨੇ ਖੁੱਲ ਕੇ ਸ਼੍ਰੀ ਅਰੁਣ ਜੇਤਲੀ ਦਾ ਸਵਾਗਤ ਕੀਤਾ ਤੇ ਵਪਾਰੀ ਅਤੇ ਨੋਜਵਾਨ ਵਰਗ ਨੇ ਨਰਿੰਦਰ ਮੋਦੀ ਕਮਲ ਨਿਸ਼ਾਨ, ਮੰਗ ਰਿਹਾ ਹੈ ਹਿੰਦੁਸਤਾਨ ਦੇ ਨਾਰੇ ਲਗਾ ਰਹੇ ਸਨ। ਫੁੱਲਾਂ ਦੀ ਵਰਖਾ ਦੇ ਜ਼ਰੀਏ ਵੱਖ-ਵੱਖ ਕਲਾਥ ਮਰਚੰਟ ਯੂਨੀਅਨ ਦੇ ਅਹੁਦੇਦਾਰਾਂ ਅਤੇ ਵਪਾਰੀਆਂ ਨੇ ਸ਼੍ਰੀ ਅਰੁਣ ਜੇਤਲੀ ਦਾ ਭਰਪੂਰ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਵੋਟ ਦਾ ਸਹੀ ਹੱਕਦਾਰ ਦੱਸਿਆ। ਇਹ ਰੋਡ ਸ਼ੋ ਸ਼ਾਸਤਰੀ ਮਾਰਕੀਟ, ਕਟੜਾ ਆਹਲੂਵਾਲਿਆ, ਬਾਜਾਰ ਸਾਬੂਨਿਆਂ, ਗੁਰੂ ਬਾਜ਼ਾਰ, ਕਟੜਾ ਜੈਮਲ ਸਿੰਘ ਤੋ ਹੁੰਦਾ ਹੋਇਆ ਟਾਹਲੀ ਸਾਹਿਬ ‘ਚ ਸਮਾਪਤ ਹੋਇਆ। ਰੋਡ ਸ਼ੋਅ ਵਿੱਚ ਨੋਜਵਾਨ ਮੋਰਚਾ ਦੇ ਸੈਂਕੜੇ ਵਰਕਰ ਸ਼੍ਰੀ ਨਰਿੰਦਰ ਮੋਦੀ ਦੇ ਪੱਖ ਵਿੱਚ ਨਾਅਰੇ ਲਗਾ ਰਹੇ ਸਨ। ਇਸ ਮੌਕੇ ‘ਤੇ ਕੈਬਿਨੇਟ ਮੰਤਰੀ ਅਨਿਲ ਜੋਸ਼ੀ, ਪ੍ਰੋ. ਲਛਮੀ ਕਾਂਤਾ ਚਾਵਲਾ, ਕਮਲ ਮਹਿਰਾ, ਗੌਰਵ ਮਹਾਜਨ, ਸੰਜੇ ਕੁੰਦਰਾ, ਵਰਿੰਦਰ ਭੰਡਾਰੀ, ਗੁਰੂ ਪ੍ਰਸਾਦ, ਵਿਨੈ ਸੇਠ ਅਤੇ ਹੋਰ ਮੌਜੂਦ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply