ਅੰਮ੍ਰਿਤਸਰ, 27 ਅਗਸਤ (ਪੰਜਾਬ ਪੋਸਟ ਬਿਊਰੋ) ਸੀ.ਬੀ.ਆਈ ਕੋਰਟ ਵਲੋਂ ਗੁੁਰਮੀਤ ਰਾਮ ਰਹੀਮ ਨੂੰ ਰੋਹਤਕ ਦੀ ਜੇਲ ਵਿੱਚ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਵਲੋਂ ਸਿਰਸਾ ਵਿੱਚ ਅੱਜ 28 ਅਗਸਤ ਨੂੰ ਸਾਰਾ ਦਿਨ ਕਰਫਿਊ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਪੁਲਿਸ ਤੇ ਫੌਜ ਵਲੋਂ ਡੇਰਾ ਸਿਰਸਾ ਦਾ ਘੇਰਾ ਸਖਤ ਕਰ ਦਿੱਤਾ ਗਿਆ ਹੈ।ਅੱਜ ਕਰਫਿਊ ਵਿੱਚ ਕੁੱਝ ਢਿੱਲ ਦਿੱਤੀ ਗਈ ਸੀ, ਜਿਸ ਤੋਂ ਬਾਅਦ ਦੁਬਾਰਾ ਕਰਫਿਊ ਲਗਾ ਦਿਤਾ ਗਿਆ, ਜੋ ਕੱਲ ਲਗਾਤਾਰ ਜਾਰੀ ਰਹੇਗਾ।ਇਹ ਵੀ ਖਬਰਾਂ ਮਿਲੀਆਂ ਹਨ ਕਿ ਡੇਰਾ ਸਿਰਸਾ ਅੰਦਰ ਮੌਜੂਦ ਡੇਰਾ ਸਮੱਰਥਕਾਂ ਨੂੰ ਆਪੋ ਆਪਣੇ ਘਰਾਂ ਨੂੰ ਪਰਤਣ ਦੀ ਅਪੀਲ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀਆਂ ਅਨੁਸਾਰ ਜੋ ਡੇਰਾ ਪ੍ਰੇਮੀ ਡੇਰੇ ਤੋਂ ਬਾਹਰ ਆ ਰਹੇ ਹਨ ਉਨਾਂ ਦੀ ਜਾਂਚ ਕਰਨ ਉਪਰੰਤ ਵਾਪਸ ਘਰਾਂ ਨੂੰ ਜਾਣ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ।ਸੂਚਨਾ ਅਨੁਸਾਰ ਉਨਾਂ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …