ਸੰਨ 2017 ਆਪਣਾ ਪੰਧ ਮੁਕਾ ਚੱਲਿਆ,
ਸੰਨ 2018 ਹੁਣ ਝਾਤੀਆਂ ਪਾਉਣ ਲੱਗਾ।
ਨਵੇਂ ਸਾਲ ਨੂੰ ਜੀ ਆਇਆਂ ਆਖ਼ਦੇ ਹਾਂ,
ਸਾਡੇ ਲਈ ਖੁਸ਼ੀਆਂ ਖੇੜੇ ਲਿਆਉਣ ਲੱਗਾ।
ਨਵੇਂ ਸਾਲ ਵਿੱਚ ਨਸ਼ਿਆਂ ਦਾ ਨਾਸ਼ ਹੋਵੇ,
ਜੋ ਪੰਜਾਬੀਆਂ ਦੀ ਜਵਾਨੀ ਮਿਟਾਉਣ ਲੱਗਾ।
ਤੰਦਰੁਸਤੀ ਮਿਹਰ ਹੋਵੇ ਸਭ ਉਤੇ,
ਇਹੋ ਅਰਜ਼ ਪ੍ਰਮਾਤਮਾ ਨੂੰ ਸੁਨਾਉਣ ਲੱਗਾ।
ਮੇਰਾ ਦੇਸ਼ ਮਹਿਕੇ ਸਦਾ ਗੁਲਾਬ ਵਾਂਗੂੰ,
ਦੁੱਖ ਦੂਰ ਹੋਜੇ ਜੋ ਉਸਨੂੰ ਹੋਵੇ ਲੱਗਾ।
ਹਿੰਮਤ ਤੇ ਮਿਹਨਤ ਨਾਲ ਬੰਦਾ ਅਮੀਰ ਹੁੰਦਾ,
‘ਸੁੱਖਾ ਭੂੰਦੜ ਦਿਲ ਦੀ ਗੱਲ ਸੁਨਾਉਣ ਲੱਗਾ।