Tuesday, April 30, 2024

ਚਰਨਜੀਤ ਸਿੰਘ ਚੱਢਾ ਨੂੰ ਮਿਲੀ ਅੰਤ੍ਰਿਮ ਜਮਾਨਤ

ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ ਬਿਊਰੋ)  ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇੱਕ ਔਰਤ ਨਾਲ ਸੋਸ਼ਲ ਮੀਡੀਆ `ਤੇ ਵਾਇਰਲ Charnjit Chadhaਹੋਈ ਅਸ਼ਲ਼ੀਲ ਵੀਡੀਓ ਮਾਮਲੇ ਵਿੱਚ ਮਾਨਯੋਗ ਐਡੀਸ਼ਨਲ ਸ਼ੈਸ਼ਨ ਜੱਜ ਵਲੋਂ ਚੱਢਾ ਨੂੰ ਅੰਤ੍ਰਿਮ ਜਮਾਨਤ ਦੇ ਦਿੱਤੀ ਗਈ ਹੈ।ਇਸ ਦੇ ਨਾਲ ਹੀ ਚੱਢਾ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 10 ਦਿਨਾਂ ਦੇ ਅੰਦਰ ਪੁਲਿਸ ਵਲੋਂ ਕੀਤੀ ਗਈ ਜਾਂਚ ਵਿੱਚ ਸ਼ਾਮਲ ਹੋਣ।
ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਔਰਤ ਵਲੋਂ ਚਰਨਜੀਤ ਸਿੰਘ ਚੱਢਾ ਤੇ ਉਨਾਂ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਦੇ ਖਿਲਾਫ ਦਰਜ਼ ਕਰਵਾਏ ਗਏ ਕੇਸ ਤੋਂ ਬਾਅਦ ਚੱਢਾ ਰੂਪੋਸ਼ ਹੋ ਗਏ ਸਨ, ਜਦਕਿ ਉਨਾਂ ਦੇ ਪੁੱਤਰ ਨੇ ਅਗਾਊਂ ਜਮਾਨਤ ਹਾਸਲ ਕਰ ਲਈ ਸੀ।ਇਸ ਤੋਂ ਬਾਅਦ 3 ਜਨਵਰੀ ਨੂੰ ਇੰਦਰਪ੍ਰੀਤ ਸਿੰਘ ਚੱਢਾ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਉਨਾਂ ਦੇ ਲਿਖੇ ਗਏ ਖੁਦਕੁਸ਼ੀ ਨੋਟ ਤੋਂ ਬਾਅਦ 2 ਅੋਰਤਾਂ ਸਮੇਤ 11 ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਸੀ ਅਤੇ ਆਪਣੇ ਪੁੱਤਰ ਦੀ ਖੁਦਕੁਸ਼ੀ ਤੋਂ ਬਾਅਦ ਚੱਢਾ ਨੂੰ 10 ਜਨਵਰੀ ਤੱਕ ਜਮਾਨਤ ਮਿਲੀ ਸੀ ਅਤੇ 10 ਜਨਵਰੀ ਦੀ ਸੁਣਵਾਈ ਦੌਰਾਨ ਪੁਲਿਸ ਵਲੋਂ ਰਿਕਾਰਡ ਮੁਹੱਈਆ ਨਾ ਕਰਵਾਏ ਜਾਣ `ਤੇ ਉਨਾਂ ਦੀ ਜਮਾਨਤ ਇੱਕ ਦਿਨ ਲਈ ਵਧਾ ਦਿੱਤੀ ਗਈ ਸੀ।
ਅੱਜ 11 ਜਨਵਰੀ ਨੂੰ ਦੌਰਾਨ ਦੋਨੋ ਧਿਰਾਂ ਦਾ ਪੱਖ ਸੁਨਣ ਉਪਰੰਤ ਆਪਣਾ ਫੈਸਲਾ ਦੁਪਹਿਰ ਤੱਕ ਰਾਖਵਾਂ ਰੱਖ ਲ਼ਿਆ ਸੀ ਅਤੇ ਬਾਅਦ ਦੁਪਹਿਰ ਚਰਨਜੀਤ ਸਿੰਘ ਚੱਢਾ ਦੀ ਅੰਤ੍ਰਿਮ ਜਮਾਨਤ ਮਨਜ਼ੂਰ ਕਰਨ ਦਾ ਐਲਾਨ ਕੀਤਾ ਗਿਆ।ਮਾਨਯੋਗ ਅਦਾਲਤ ਨੇ ਚੱਢਾ ਨੂੰ 10 ਦਿਨਾਂ ਵਿੱਚ ਜਾਂਚ ਲਈ ਬਣਾਈ ਗਈ ਪੁਲਿਸ ਕੋਲ ਜਾਂਚ ਲਈ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਅਸ਼ਲੀਲ ਵੀਡੀਓ ਮਾਮਲੇ `ਚ 23 ਜਨਵਰੀ ਨੂੰ ਤਲਬ ਕੀਤਾ ਹੈ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply