Saturday, August 2, 2025
Breaking News

`ਪੁਸਤਕਾਂ ਸੰਗ ਸੰਵਾਦ` ਦੌਰਾਨ ਕਥਾਕਾਰ ਗੁਰਪਾਲ ਲਿੱਟ ਨੂੰ ਸ਼ਰਧਾਂਜਲੀ ਤੇ ਕਵੀ ਦਰਬਾਰ

PPN2201201820ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ -ਮਨਜੀਤ ਸਿੰਘ) – ਪੰਜਾਬੀ ਸਾਹਿਤ ਸੰਗਮ ਵਲੋਂ ਸਥਾਨਕ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਕਾ. ਸ਼ੋਹਣ ਸਿੰਘ ਜੋਸ਼ ਜਿਲ੍ਹਾ ਲਾਇਬ੍ਰੇਰੀ ਵਿੱਚ `ਪੁਸਤਕਾਂ ਸੰਗ ਸੰਵਾਦ` ਸਮਾਗਮਾਂ ਦੀ ਲੜੀ ਤਹਿਤ ਪਿਛਲੇ ਦਿਨੀ ਵਿਛੋੜਾ ਦੇ ਗਏ ਕਥਾਕਾਰ ਗੁਰਪਾਲ ਲਿੱਟ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਹਾਜ਼ਰ ਸ਼ਾਇਰਾਂ ਵਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।ਸ਼ਾਇਰ ਮਲਵਿੰਦਰ ਨੇ ਸਮਾਗਮ ਨੂੰ ਲੜੀਬੱਧ ਕੀਤਾ ਅਤੇ ਲਾਇਬ੍ਰੇਰੀ ਦੇ ਮੁੱਖੀ ਡਾ. ਪ੍ਰਭਜੋਤ ਕੌਰ ਸੰਧੂ ਨੇ ਆਏ ਅਦੀਬਾਂ ਦਾ ਸਵਾਗਤ ਕੀਤਾ।ਗੁਰਪਾਲ ਲਿੱਟ ਨੂੰ ਸ਼ਰਧਾਂਜਲੀ ਦੇਂਦਿਆਂ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਬੇਜ਼ਮੀਨੇ ਕਿਰਸਾਨੀ ਪਰਿਵਾਰ `ਚ ਜਨਮੇ ਗੁਰਪਾਲ ਲਿੱਟ ਨੇ ਆਰਥਿਕ ਮੰਦਹਾਲੀ ਅਤੇ ਪਰਿਵਾਰਕ ਉਲਝਣਾਂ ਨਾਲ ਉਮਰ ਭਰ ਸੰਘਰਸ਼ ਕਰਨ ਦੇ ਬਾਵਜ਼ੂਦ ਆਪਣੀਆ ਕਥਾ-ਜੁਕਤਾਂ ਰਾਹੀਂ ਮਨੁੱਖੀ ਮਨ ਦੇ ਧੁਰ ਅੰਦਰਲੇ ਯੁੱਧਾਂ ਦੀ ਬਾਖੂਬੀ ਗੱਲ ਕੀਤੀ।ਆਪਣੀਆਂ ਕਥਾ ਕਹਾਣੀਆਂ ਕਰ ਕੇ ਉਹ ਕਦੀ ਵੀ ਲੋਕ ਚੇਤਿਆਂ `ਚੋਂ ਮਨਫੀ ਨਹੀਂ ਹੋਏਗਾ।
ਰਚਨਾਵਾਂ ਦੇ ਚੱਲੇ ਦੌਰ `ਚ ਸਰਬਜੀਤ ਸਿੰਘ ਸੰਧੂ, ਅਰਤਿੰਦਰ ਸੰਧੂ, ਡਾ. ਇਕਬਾਲ ਕੌਰ ਸੌਂਦ, ਜਗਤਾਰ ਗਿੱਲ, ਹਰਭਜਨ ਖੇਮਕਰਨੀ, ਡਾ. ਮੋਹਨ, ਮਨਮੋਹਨ ਸਿੰਘ ਢਿਲੋਂ, ਕੁਲਦੀਪ ਦਰਾਜ਼ਕੇ, ਜਤਿੰਦਰ ਔਲਖ, ਸਤਿੰਦਰ ਸਿੰਘ ਹੋਠੀ, ਇੰਦਰੇਸ਼ ਮੀਤ, ਜਯੋਤੀ ਬਾਵਾ, ਜਸਵੰਤ ਸਿੰਘ ਧਾਮ, ਅਜੀਤ ਸਿੰਘ ਨਬੀਪੁਰੀ, ਇੰਦਰ ਸਿੰਘ ਮਾਨ, ਹਰੀ ਸਿੰਘ ਗਰੀਬ, ਹਰਜੀਤ ਸੰਧੂ, ਮਨਮੋਹਨ ਬਾਸਰਕੇ, ਡਾ. ਕਾਬਲ ਸਿੰਘ, ਰਾਜਵਿੰਦਰ ਕੌਰ ਆਦਿ ਸ਼ਾਇਰਾਂ ਨੇ ਆਪਣੀਆਂ ਕਾਵਿ ਰਚਨਾਵਾਂ  ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply