ਅੰਮ੍ਰਿਤਸਰ 15 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਆਸਟਰੇਲੀਆ ਤੋਂ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਦੇ ਸਿਰਜਕ ਮਿੱਤਰ ਰੁਪਿੰਦਰ ਸੋਜ਼, ਪਾਲ ਰਾਊਕੇ, ਹਰਮਨ ਗਿੱਲ ਅਤੇ ਇਟਲੀ ਤੋਂ ਪ੍ਰੋ. ਬਲਦੇਵ ਸਿੰਘ ਬੋਲਾ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਦੇ ਮਾਣ ਵਿੱਚ ਅੱਖਰ ਕਾਵਿ ਕਬੀਲਾ, ਤ੍ਰਿੰਝਣ ਸਾਹਿਤ ਸਭਾ ਅੰਮ੍ਰਿਤਸਰ ਅਤੇ ਸਾਹਿਤ ਵਿਚਾਰ ਮੰਚ ਤਰਨ ਤਾਰਨ ਵਲੋਂ ਇੰਦਰੇਸ਼ਮੀਤ ਦੇ ਗ੍ਰਹਿ ਵਿਖੇ ਇਕ ਸਾਹਿਤਕ ਮਿਲਣੀ ਆਯੋਜਿਤ ਕੀਤੀ ਗਈ।ਇਸ ਸਾਹਿਤਕ ਸ਼ਾਮ ਵਿੱਚ ਪਰਵਾਸੀ ਮਿੱਤਰਾਂ ਤੋਂ ਇਲਾਵਾ ਇੰਦਰੇਸ਼ਮੀਤ, ਵਿਸ਼ਾਲ ਬਿਆਸ, ਮਲਵਿੰਦਰ, ਤਰਲੋਚਨ ਤਰਨ ਤਾਰਨ, ਡਾ. ਵਿਕਰਮਜੀਤ, ਡਾ. ਹੀਰਾ ਸਿੰਘ, ਜਗਜੀਤ ਗਿੱਲ, ਬਖਤਾਵਰ ਧਾਲੀਵਾਲ, ਪ੍ਰਵੀਨ ਪੁਰੀ, ਕੁਲਬੀਰ ਸਿੰਘ ਢਿੱਲੋਂ, ਕਰਨਮੀਤ ਸਮੇਤ ਕਈ ਦੋਸਤਾਂ ਨੇ ਸ਼ਮੂਲੀਅਤ ਕੀਤੀ।ਗਾਇਕੀ ਅਤੇ ਸ਼ਾਇਰੀ ਵਿੱਚ ਡੁੱਬੀ ਇਸ ਸ਼ਾਮ ਨੂੰ ਵਿਸ਼ਾਲ ਨੇ ਕਾਵਿਕ ਤਰਤੀਬ ਦਿੱਤੀ।ਹਾਜ਼ਰ ਸ਼ਾਇਰ ਦੋਸਤਾਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।ਵਿਸ਼ਾਲ ਅਤੇ ਹਰਮਨ ਗਿੱਲ ਦੇ ਤਰੰਨਮ ਨੇ ਇਸ ਸ਼ਾਮ ਨੂੰ ਗੂੜੇ ਕਾਵਿਕ ਰੰਗਾਂ ‘ਚ ਡੁਬੋ ਦਿੱਤਾ।ਇਸ ਮੌਕੇ ਜਿੱਥੇ ਅੱਖਰ ਦਾ ਨਵਾਂ ਅੰਕ ਰੀਲੀਜ਼ ਕੀਤਾ ਗਿਆ ਉਥੇ ਰੁਪਿੰਦਰ ਸੋਜ਼ ਦਾ ਗਜ਼ਲ ਸੰਗ੍ਰਹਿ ‘ਸੰਨਾਟਾ ਬੋਲਦਾ’ ਅਤੇ ਇੰਦਰੇਸ਼ਮੀਤ ਦੀ ਹਿੰਦੀ ਕਵਿਤਾ ਦੀ ਨਵੀਂ ਪੁਸਤਕ’ਮਿਲਤੇ ਹੈਂ ਲੌਟ ਕਰ’ ਵੀ ਲੋਕ ਅਰਪਣ ਕੀਤੀਆਂ ਗਈਆਂ।ਆਸਟਰੇਲੀਆ ਬੈਠਾ ਸਰਬਜੀਤ ਸੋਹੀ ਸਾਰਾ ਸਮਾਂ ਸਾਡੇ ਅੰਗ-ਸੰਗ ਰਿਹਾ।ਇਸ ਮੌਕੇ ਸਾਹਿਤ ਬਾਰੇ ਗਹਿਰ-ਗੰਭੀਰ ਗੱਲਾਂ ਵੀ ਹੋਈਆਂ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …