Friday, July 4, 2025
Breaking News

ਕੇਟੀ ਕਲਾ ਕੇਂਦਰ ਵਿਖੇ ਸੰਸਾਰ ਭਰ ਦੀਆਂ ਔਰਤਾਂ ਨੂੰ ਸਮਰਪਿਤ ਪੇਟਿੰਗ ਪ੍ਰਦਰਸ਼ਨੀ ਸ਼ੁਰੂ

ਡਿਪਟੀ ਡੀ.ਈ.ਓ ਰੇਖਾ ਮਹਾਜਨ ਨੇ ਪ੍ਰਦਰਸ਼ਨੀ ਦਾ ਕੀਤਾ ਸ਼ੁਭਆਰੰਭ
ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕੇਟੀ ਕਲਾ ਕੇਂਦਰ ਵਿਖੇ ਕੋਸਾ ਟਰੱਸਟ ਵਿਖੇ ਵੱਖ-ਵੱਖ PPN1103201807ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਫਾਈਨ ਆਰਟ ਵਿਭਾਗ ਨਾਲ ਸਬੰਧਿਤ 50 ਪ੍ਰਸਿੱਧ ਚਿੱਤਰਕਾਰ ਔਰਤਾਂ ਵਲੋਂ ਸੰਸਾਰ ਭਰ ਦੀਆਂ ਔਰਤਾਂ ਨੂੰ ਸਮਰਪਿਤ 20 ਦਿਨਾਂ ਤੱਕ ਚੱਲਣ ਵਾਲੀ ਪੇਟਿੰਗ ਪ੍ਰਦਰਸ਼ਨੀ ਲਗਾਈ ਗਈ।ਜਿਸ ਦਾ ਸ਼ੁਭ ਆਰੰਭ ਡਿਪਟੀ ਡੀ.ਈ.ਓ ਰੇਖਾ ਮਹਾਜਨ ਵੱਲੋਂ ਸ਼ਮਾ ਰੋਸ਼ਨ ਕਰ ਕੇ ਕੀਤਾ ਗਿਆ।ਪ੍ਰਦਰਸ਼ਨੀ ਵਿੱਚ ਮਹਾਂਰਾਸਟਰ ਦੇ ਅੰਤਰਰਾਸਟਰੀ ਚਿੱਤਰਕਾਰ ਅਨੁਰਾਧਾ ਠਾਕੁਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਪ੍ਰਦਰਸਨੀ ਵਿੱਚ ਔਰਤਾਂ ਤੇ ਹੁੰਦੇ ਅੱਤਿਆਚਾਰ ਅਤੇ ਉਨਾ ਦੇ ਹੱਕਾਂ ਦਰਸਾਉਂਦੀਆਂ ਪੇਟਿੰਗਾਂ ਤੋਂ ਇਲਾਵਾ ਪੰਜਾਬੀ ਸੱਭਿਆਚਾਰ, ਮਾਡਰਨ ਆਰਟ, ਕੁਦਰਤੀ ਦ੍ਰਿਸ਼, ਮਨਮੋਹਕ ਫੁੱਲ ਬਗੀਚੇ ਅਤੇ ਆਦਿਵਾਸੀ ਕਬੀਲਿਆਂ ਬਾਰੇ ਪੇਟਿੰਗਾਂ ਪ੍ਰਦਰਸ਼ਿਤ ਕੀਤੀਆਂ ਗਈਆਂ।ਚਿੱਤਰਕਾਰ ਪ੍ਰੌਫੈਸਰ ਅੰਕਿਤਾ ਵੱਲੋਂ ਡਿਜੀਟਲ ਆਰਟ ਨਾਲ ਤਿਆਰ ਕੀਤੀ ਭਰੂਣ ਹੱਤਿਆ ਤੇ ਅਧਾਰਿਤ ਫੋਟੋਗ੍ਰਾਫ ਆਕਰਸ਼ਨ ਦਾ ਕੇਂਦਰ ਰਹੀ। 50 ਪ੍ਰਸਿੱਧ ਚਿੱਤਰਕਾਰਾਂ ਵੱਲੋਂ ਕੇਟੀ ਕਲਾ ਕੇਂਦਰ ਵਿਖੇ ਲਗਾਈਆਂ 50 ਮਨਮੋਹਕ ਪੇਟਿੰਗਾਂ ਨੂੰ ਨੇੜਿਓਂ ਨਿਹਾਰਿਆ ਅਤੇ ਕਲਾਕਾਰਾਂ ਦੀ ਬਿਹਤਰੀਨ ਕਲਾ ਦੀ ਖੂਬ ਸ਼ਲਾਘਾ ਕੀਤੀ।ਰੇਖਾ ਮਹਾਜਨ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕੇਟੀ ਕਲਾ ਕੇਂਦਰ ਵੱਲੋਂ ਲਗਾਈ ਗਈ ਇਹ 20 ਦਿਨਾਂ ਪ੍ਰਦਰਸ਼ਨੀ ਵਧੀਆ ਉਪਰਾਲਾ ਹੈ।ਉਨਾਂ ਨੇ ਇਸ ਪ੍ਰਦਰਸ਼ਨੀ ਲਈ ਕੇਟੀ ਕਲਾ ਕੇਂਦਰ ਦੇ ਡਾਇਰੈਕਟਰ ਬ੍ਰਿਜੇਸ਼ ਜੌਲੀ, ਸੈਕਟਰੀ ਰਾਜੇਸ਼ ਰੈਣਾ ਅਤੇ ਸਮੁੱਚੀ ਪ੍ਰਬੰਧਕੀ ਟੀਮ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।ਡਿਪਟੀ ਡੀ.ਈ.ਓ ਰੇਖਾ ਮਹਾਜਨ ਨੂੰ ਇਸ ਮੌਕੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਦਰਸ਼ਨੀ `ਚ ਭਾਗ ਲੈ ਰਹੀਆਂ ਚਿੱਤਰਕਾਰਾਂ ਵਿੱਚ ਡਾ. ਨੀਟਾ ਮਹਿੰਦਰਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਫਾਈਨ ਆਰਟ ਵਿਭਾਗ ਦੇ ਮੁਖੀ ਡਾ. ਅੰਬਾਲਿਕਾ ਜੈਕਬ ਸੂਦ, ਡਾ. ਕਵਿਤਾ, ਡਾ. ਸੁਖਰੰਜਨ ਕੌਰ, ਹਰਦੀਪ ਕੌਰ, ਏਪੀਜੇ ਕਾਲਜ ਜਲੰਧਰ ਤੋਂ ਡਾ. ਜੀਵਨ ਕੁਮਾਰੀ, ਡਾ. ਰਿੰਪੀ, ਚੰਡੀਗੜ ਤੋਂ ਡਾ. ਮੀਨੂੰ ਵਿਜ, ਡਾ. ਗੁਨੀਤਾ ਚੱਢਾ, ਡਾ. ਅਲਕਾ ਚੱਢਾ, ਨਵਨੀਤ ਨੀਤੂ, ਬਟਾਲਾ ਤੋਂ ਦੀਪਤੀ ਕਾਂਡਾ, ਲੁਧਿਆਣਾ ਤੋਂ ਕਰੁਣਾ ਮਹਿੰਦਰਾ, ਅੰਮ੍ਰਿਤਸਰ ਤੋਂ ਪ੍ਰਿੰਯਕਾਂ ਸਰਮਾ, ਮਾਲਾ ਚਾਵਲਾ, ਰਵਿੰਦਰ ਢਿੱਲੋਂ, ਡਾ. ਇੰਦੂ ਸੁਧੀਰ, ਗੁਰਸਰਨ ਕੌਰ, ਟੀਨਾਂ ਸਰਮਾ, ਰਸਿਮ ਗੁਪਤਾ, ਆਕਰਸ਼ੀ ਸਾਹਨੀ, ਸੁਗੰਧੀ ਸਲਵਾਨ, ਪੌ੍ਰ. ਜਸਮੀਤ ਕੌਰ, ਪ੍ਰੌ. ਮਨੀ ਸ਼ਾਮਲ ਸਨ। ਇਸ ਮੌਕੇ ਕੇਟੀ ਕਲਾ ਦੇ ਡਾਇਰੈਕਟਰ ਬ੍ਰਿਜੇਸ਼ ਜੌਲੀ, ਸੈਕਟਰੀ ਰਾਜੇਸ਼ ਰੈਣਾ, ਅਤੁਲ ਮਹਿਰਾ, ਸੁਖਪਾਲ ਸਿੰਘ, ਡਾ. ਲਲਿਤ ਗੋਪਾਲ,  ਪ੍ਰਿੰ. ਮਨਿੰਦਰਜੀਤ ਕੌਰ ਆਗੋਸ਼ ਸਕੂਲ, ਅਨਿਲ ਦੱਤਾ, ਡਾ. ਸੈਲਿੰਦਰ, ਕੇਐਸ ਗਿੱਲ, ਧਰਮਿੰਦਰ ਸਰਮਾ, ਹਰਪ੍ਰੀਤ ਕੌਰ, ਸਿੰਪਲ ਛਾਬੜਾ, ਹਿਨਾ ਅਤੇ ਸੂਰਜ ਤੋਂ ਇਲਾਵਾ ਹੋਰ ਵੀ ਸਖਸੀਅਤਾਂ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply