Sunday, July 27, 2025
Breaking News

ਪਿਆਰੇ ਲਾਲ ਵਡਾਲੀ ਦੇ ਦੇਹਾਂਤ `ਤੇ ਦੱਖ ਦਾ ਪ੍ਰਗਟਾਵਾ

Piare Lalਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਕਾਸ ਮੰਚ ਦੀ ਪ੍ਰਧਾਨ ਪਿ੍ਰੰਸੀਪਲ ਕੁਲਵੰਤ ਸਿੰਘ ਅਣਖੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ `ਚ ਗੁਰੂ ਨਗਰੀ ਦੇ ਸੂਫੀ ਗਾਇਕ ਤੇ ਪੂਰਨ ਚੰਦ ਵਡਾਲੀ-ਪਿਆਰੇ ਲਾਲ ਵਡਾਲੀ ਜੋੜੀ ਵਿਚੋਂ ਛੋਟੇ ਭਾਈ ਪਿਆਰੇ ਲਾਲ ਵਡਾਲੀ ਦੀ ਮੌਤ ਸਬੰਧੀ ਪ੍ਰੋ. ਮੋਹਣ ਸਿੰਘ ਨੇ ਅਫਸੋਸ ਮਤਾ ਪੇਸ਼ ਕਰਦਿਆਂ ਹੋਇਆਂ ਦੁੱਖੀ ਲਹਿਜੇ ਵਿੱਚ ਕਿਹਾ ਕੀ ਸੰਗੀਤਕ ਦੁਨੀਆਂ ਦੇ ਅਜਿਹੇ ਅਣਮੁੱਲੇ, ਨਿਵੇਕਲੇ ਅਤੇ ਵਿਲੱਖਣ ਸਖਸ਼ ਕਦੇ ਕਦਾਈਂ ਹੀ ਇਸ ਮਾਤ ਲੋਕ ਵਿੱਚ ਆਉਂਦੇ ਹਨ।ਸੰਗੀਤਕ ਤਪੱਸਿਆਂਵਾਂ ਕਰਕੇ ਸੁਰ, ਲੈਅ ਅਤੇ ਹੋਰ ਸੰਗੀਤਕ ਵਿੱਦਿਆ ਦੀਆਂ ਬਰੀਕੀਆਂ ਵਿੱਚ ਨਿਪੁੰਨਤਾ ਹਾਸਲ ਕਰ ਕੇ ਵਡਾਲੀ ਭਰਾਵਾਂ ਨੇ ਸਿੱਖਰਲਾ ਸਥਾਨ ਹਾਸਲ ਕਰ ਲਿਆ ਸੀ।ਇਹਨਾਂ ਦੀ ਗਾਇਨ ਸ਼ੈਲੀ ਦਾ ਵਿਲੱਖਣ ਪੱਖ ਸੀ ਕਿ ਇਹਨਾਂ ਨੇ ਸੂਫੀ ਸੰਗੀਤ ਦੇ ਗਾਇਨ ਨੂੰ ਹੀ ਆਪਣਾ ਸਾਰਾ ਜੀਵਨ ਅਰਪਿਤ ਕੀਤਾ।ਸੂਫੀ ਸੰਗੀਤ ਵਿਚ ਮੁੱਖ ਤੌਰ ਤੇ ਪ੍ਰਮਾਤਮਾ ਦੀ ਇਬਾਦਤ ਹੁੰਦੀ ਹੈ।
ਉਨਾਂ ਕਿਹਾ ਕਿ ਸਾਧਾਰਣ ਪਰਿਵਾਰ ਵਿਚ ਜਨਮ ਲੈ ਕੇ ਪਿਆਰੇ ਲਾਲ ਵਡਾਲੀ ਨੇ ਆਪਣੇ ਭਰਾ ਪੂਰਨ ਚੰਦ ਨਾਲ ਮਿਲ ਕੇ ਸੰਗੀਤ ਦੀਆਂ ਮਹੱਤਵਪੂਰਨ ਸ਼ਿਖਰਾਂ ਨੂੰ ਛੂਹ ਕੇ ਆਪਣੇ ਪਿੰਡ ਤੇ ਗੁਰੂ ਨਗਰੀ ਦੀ ਸੰਗੀਤਕ ਖੇਤਰ ਵਿਚ ਪ੍ਰਸਿੱਧੀ ਨੂੰ ਸੰਸਾਰ ਪੱਧਰ ਤੇ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਦਰਜਨਾਂ ਹੀ ਸ਼ਗਿਰਦ ਪੈਦਾ ਕੀਤੇ।ਉਨਾਂ ਕਿਹਾ ਕਿ ਪਿਆਰੇ ਲਾਲ ਦੀ ਮੌਤ ਨਾਲ ਜੋ ਪਰਿਵਾਰ, ਅੰਮ੍ਰਿਤਸਰ ਨਗਰੀ ਅਤੇ ਸੰਗਤਿਕ ਸੰਗੀਤਕ ਖੇਤਰ ਵਿੱਚ ਜੋ ਘਾਟਾ ਪਿਆ ਹੈ, ਉਹ ਪੂਰਾ ਨਹੀਂ ਹੋ ਸਕਦਾ। ਇਸ ਸਮੇਂ ਮਨਜੀਤ ਸਿੰਘ ਸੈਣੀ, ਮਨਮੋਹਨ ਸਿੰਘ ਬਰਾੜ, ਲਖਬੀਰ ਸਿੰਘ ਘੁੰਮਣ, ਹਰਦੀਪ ਸਿੰਘ ਚਾਹਲ, ਜਸਬੀਰ ਸਿੰਘ, ਦਲਜੀਤ ਸਿੰਘ ਕੋਹਲੀ ਆਦਿ ਵੀ ਇਸ ਸ਼ੋਕ ਸਭਾ ਵਿਚ ਹਾਜਰ ਸਨ ਜਿਨ੍ਹਾਂ ਨੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply