ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਛੇਤੀ ਹੀ ਅੰਮਿ੍ਰਤਸਰ ਵਾਸੀਆਂ ਨੂੰ ਨਵੇਂ ਪ੍ਰਬੰਧਕੀ ਕੰਪਲੈਕਸ ਅਤੇ ਨਵੇਂ ਸਰਕਟ ਹਾੳੂਸ ਦੀ ਸਹੂਲਤ ਮਿਲ ਜਾਵੇਗਾ, ਜਿਸ ਨਾਲ ਵੱਖ-ਵੱਖ ਦਫਤਰਾਂ ਦੇ ਕੰਮ ਕਰਵਾਉਣ ਲਈ ਉਨਾਂ ਨੂੰ ਸਾਰੇ ਸ਼ਹਿਰ ਦਾ ਗੇੜਾ ਨਹੀਂ ਕੱਢਣਾ ਪਵੇਗਾ, ਬਲਕਿ ਸਾਰੇ ਦਫਤਰ ਇਕ ਹੀ ਛੱਤ ਹੇਠ ਆ ਜਾਣਗੇ। ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਵਿਕਾਸ ਕੰਮਾਂ ਬਾਰੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਕੀਤਾ।ਉਨਾਂ ਦੱਸਿਆ ਕਿ ਨਵੇਂ ਪ੍ਰਬੰਧਕੀ ਕੰਪਲੈਕਸ ਦਾ ਸਾਰਾ ਸਿਵਲ ਕੰਮ ਪੂਰਾ ਹੋ ਚੁੱਕਾ ਹੈ ਅਤੇ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਵੱਲੋਂ ਕੰਮ ਕੀਤਾ ਜਾ ਰਿਹਾ ਹੈ।ਪੁਰਾਣੇ ਠੇਕੇਦਾਰ ਦੇ ਕੰਮ ਛੱਡ ਜਾਣ ਕਾਰਨ ਕੰਮ ਰੁੱਕ ਗਿਆ ਸੀ, ਪਰ ਹੁਣ ਦੁਬਾਰਾ ਕੰਮ ਸ਼ੁਰੂ ਹੋ ਰਿਹਾ ਹੈ ਅਤੇ ਆਸ ਹੈ ਕਿ ਇੰਨਾਂ ਗਰਮੀਆਂ ਵਿਚ ਇਹ ਕੰਪਲੈਕਸ ਚਾਲੂ ਹੋ ਜਾਵੇਗਾ। ਸਰਕਟ ਹਾੳੂਸ ਵਿਚ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਉਨਾਂ ਅਹਿਮ ਸਖਸ਼ੀਅਤਾਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਛੇਤੀ ਸ਼ੁਰੂ ਕਰਨ ਦੀ ਹਦਾਇਤ ਕੀਤੀ ਤਾਂ ਐਕਸੀਅਨ ਇੰਦਰਜੀਤ ਸਿੰਘ ਨੇ ਦੱਸਿਆ ਕਿ 60 ਕਮਰਿਆਂ ਵਾਲੇ ਇਸ ਸਰਕਟ ਹਾਊਸ ਦੀ ਇਮਾਰਤ ਨੂੰ ਅਕਤੂਬਰ ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।ਉਨਾਂ ਦੱਸਿਆ ਕਿ ਇਸ ’ਤੇ ਕਰੀਬ 25 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਵੱਡੇ ਕਾਨਫਰੰਸ ਹਾਲ ਤੋਂ ਇਲਾਵਾ ਮੀਟਿੰਗ ਹਾਲ ਅਤੇ ਹੋਰ ਅਤਿ ਆਧੁਨਿਕ ਸਹੂਲਤਾਂ ਵੀ ਇਸ ਵਿਚ ਦਿੱਤੀਆਂ ਜਾ ਰਹੀਆਂ ਹਨ।ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸੰਪਰਕ ਸੜਕਾਂ ਦੀ ਮੁਰੰਮਤ ਦਾ ਕੰਮ ਅਪ੍ਰੈਲ ਤੱਕ ਪਰਾ ਕਰਨ ਅਤੇ ਬਰਮਾਂ ’ਤੇ ਮਿੱਟੀ ਪਾਉਣ ਦੀ ਹਦਾਇਤ ਵੀ ਸਬੰਧਤ ਅਧਿਕਾਰੀਆਂ ਨੂੰ ਕੀਤੀ।ਸੰਘਾ ਨੇ ਮਜੀਠਾ ਸੜਕ ’ਤੇ ਸੀਵਰੇਜ ਦੇ ਚੱਲ ਰਹੇ ਕੰਮ ਨੂੰ ਚਾਲੂ ਕਰਨ ਦਾ ਹਦਾਇਤ ਕਰਦੇ ਕਿਹਾ ਕਿ 30 ਅਪ੍ਰੈਲ ਤੱਕ ਇਹ ਕੰਮ ਹਰ ਹਾਲ ਪੂਰਾ ਕੀਤਾ ਜਾਵੇ।ਉਨਾਂ ਇਹ ਵੀ ਹਦਾਇਤ ਕੀਤੀ ਕਿ ਨਵੀਆਂ ਪੁੱਲੀਆਂ ਤੇ ਸੜਕਾਂ ਦੇ ਕੰਮ ਵੇਲੇ ਬਣਾਏ ਜਾਣ ਵਾਲੇ ਕੰਮ ਚਲਾੳੂ ਰਸਤਿਆਂ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਡੀ.ਡੀ.ਪੀ.ਓ ਗੁੁਰਪ੍ਰੀਤ ਸਿੰਘ ਗਿੱਲ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …