Monday, December 23, 2024

ਹਰਿਆਣਾ ਦੀ ਸੰਗਤ ਨੇ ਸ੍ਰੀ ਗੁਰੂ ਰਾਮਦਾਸ ਲੰਗਰ `ਚ ਦਿੱਤੇ 2 ਲੱਖ

ਸੇਵਾ ਕਰਨ ਪਹੁੰਚੀਆਂ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ PPN0404201801ਦੀ ਅਗਵਾਈ ਵਿਚ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕਰਨ ਪਹੁੰਚੀਆਂ ਕਰਨਾਲ ਅਤੇ ਪਾਣੀਪਤ ਦੀਆਂ ਸੰਗਤਾਂ ਨੇ ਅੱਜ ਲੰਗਰ ਸੇਵਾ ਲਈ ਲੋੜੀਂਦਾ ਸਮਾਨ (ਮਸ਼ੀਨਰੀ) ਆਦਿ ਖਰੀਦਣ ਲਈ 2 ਲੱਖ ਰੁਪਏ ਦਾ ਹਿੱਸਾ ਪਾਇਆ।ਦੱਸਣਯੋਗ ਹੈ ਕਿ ਬੀਤੇ ਕੱਲ੍ਹ ਹਰਿਆਣਾ ਦੀਆਂ ਸੰਗਤਾਂ ਸ੍ਰੀ ਗੁਰੂ ਰਾਮਦਾਸ ਲੰਗਰ ਵਿਚ ਸੇਵਾ ਕਰਨ ਲਈ ਪਹੁੰਚੀਆਂ ਸਨ ਅਤੇ ਉਨ੍ਹਾਂ ਨੇ ਅੱਜ ਦੂਸਰੇ ਦਿਨ ਵੀ ਗੁਰੂ ਕੇ ਲੰਗਰ ਵਿਖੇ ਸੇਵਾ ਕੀਤੀ।ਸ਼੍ਰੋਮਣੀ ਕਮੇਟੀ ਵੱਲੋਂ ਰਘੂਜੀਤ ਸਿੰਘ ਵਿਰਕ ਸਮੇਤ ਸੰਗਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਵਿਰਕ ਨੇ ਦੱਸਿਆ ਕਿ ਕਰਨਾਲ ਅਤੇ ਪਾਣੀਪਤ ਦੀਆਂ ਸੰਗਤਾਂ ਵੱਲੋਂ ਗੁਰੂ ਦੇ ਲੰਗਰ ਵਿਚ ਸੇਵਾ ਕਰਨ ਲਈ ਯਥਾਸ਼ਕਤ ਹਿੱਸਾ ਪਾਇਆ ਗਿਆ ਸੀ ਅਤੇ ਦੋ ਦਿਨ ਦੀ ਸੇਵਾ ਤੋਂ ਬਾਅਦ ਇਕੱਤਰ ਰਾਸ਼ੀ ਵਿੱਚੋਂ ਬਚੇ 2 ਲੱਖ ਰੁਪਏ ਲੰਗਰ ਘਰ ਵਿਖੇ ਲੋੜੀਂਦਾ ਸਮਾਨ ਖਰੀਦਣ ਲਈ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਇਹ ਸ੍ਰੀ ਗੁਰੂ ਰਾਮਦਾਸ ਜੀ ਦੀ ਹੀ ਬਖ਼ਸ਼ਿਸ਼ ਹੈ ਕਿ ਉਹ ਸੰਗਤਾਂ ਸਮੇਤ 2008 ਤੋਂ ਹਰ ਸਾਲ ਲੰਗਰ ਸੇਵਾ ਕਰਨ ਲਈ ਹਾਜ਼ਰੀ ਭਰਦੇ ਹਨ।ਉਨ੍ਹਾਂ ਨੇ ਹਰਿਆਣੇ ਦੀਆਂ ਸੇਵਾ ਕਰਨ ਲਈ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਅਸੰਧ, ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲੇ, ਬਾਬਾ ਦਵਿੰਦਰ ਸਿੰਘ ਇਸਰਾਣਾ ਸਾਹਿਬ, ਸ਼੍ਰੋਮਣੀ ਕਮੇਟੀ ਸਕੱਤਰ ਅਵਤਾਰ ਸਿੰਘ ਸੈਂਪਲਾ, ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਗੁਰਿੰਦਰ ਸਿੰਘ ਮਥਰੇਵਾਲ, ਵਧੀਕ ਮੈਨੇਜਰ ਹਰਪ੍ਰੀਤ ਸਿੰਘ ਤੇ ਲਖਬੀਰ ਸਿੰਘ, ਹਰਦੀਪ ਸਿੰਘ ਚੇਅਰਮੈਨ, ਬਲਕਾਰ ਸਿੰਘ ਪ੍ਰਧਾਨ, ਪ੍ਰਤਾਪ ਸਿੰਘ ਪ੍ਰਧਾਨ ਗੁ: ਸੀਸ ਗੰਜ ਸਾਹਿਬ ਤਰਾਵੜੀ, ਪਲਵਿੰਦਰ ਸਿੰਘ ਕਰਨਾਲ, ਸੁਖਵੰਤ ਸਿੰਘ ਕਰਨਾਲ, ਦਵਿੰਦਰ ਸਿੰਘ ਨੀਲੋਖੇੜੀ, ਸੁਖਦੇਵ ਸਿੰਘ ਪਾਨੀਪਤ, ਮੰਗਪ੍ਰੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਹਰਿਆਣਾ, ਬਲਬੀਰ ਸਿੰਘ ਸੰਘਾ ਇੰਚਾਰਜ ਲੰਗਰ ਤੇ ਹਰਜੀਤ ਸਿੰਘ, ਪਰਮਜੀਤ ਸਿੰਘ ਇੰਚਾਰਜ ਸਬ-ਆਫਿਸ ਹਰਿਆਣਾ ਆਦਿ ਹਾਜ਼ਰ ਸਨ।   
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply