ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪਲੇਸਮੈਂਟ ਡਰਾਇਵ ’ਚ 14 ਵਿਦਿਆਰਥੀ ਮਲਟੀਨੈਸ਼ਨਲ ਕੰਪਨੀ ਰੂਬੀਕੋਨ ’ਚ ਚੁਣੇ ਗਏ। ਉਨ੍ਹਾਂ ਨੂੰ 2.16 ਲੱਖ ਦਾ ਸੈਲਰੀ ਪੈਕੇਜ਼ ਕੰਪਨੀ ਵੱਲੋਂ ਦਿੱਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਚੁਣੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਦੇ ਪਲੇਸਮੈਂਟ ਸੈਲ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਜੋ ਕਿ ਵਿਦਿਆਰੀਆਂ ਨੂੰ ਸਮੇਂ ਦੇ ਅਨੁਸਾਰ ਟ੍ਰੇਨਿੰਗ ਦੇ ਕੇ ਨਿਖ਼ਾਰ ਰਿਹਾ ਹੈ।ਉਨ੍ਹਾਂ ਪਲੇਸਮੈਂਟ ਸੈਲ ਦੇ ਡਾਇਰੈਕਟਰ ਪ੍ਰੋ: ਹਰਭਜਨ ਸਿੰਘ ਰੰਧਾਵਾ ਵੱਲੋਂ ਵਿਦਿਆਰਥੀਆਂ ਵਿੱਦਿਆ ਦੇ ਨਾਲ-ਨਾਲ ਨੋਕਰੀ ਸਬੰਧੀ ਗੰਭੀਰਤਾ ਨਾਲ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।ਪ੍ਰੋ: ਰੰਧਾਵਾ ਨੇ ਕਿਹਾ ਕਿ ਕਾਲਜ ਦਾ ਪਲੇਸਮੈਂਟ ਸੈਲ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੈਰੀਅਰ ਦੇ ਸਿਖ਼ਰ ਤੱਕ ਪਹੁੰਚਾਉਣ ਲਈ ਤੱਤਪਰ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਹੋਰ ਨੈਸ਼ਨਲ ਅਤੇ ਮਲਟੀਨੈਸ਼ਨਲ ਕੰਪਨੀਆਂ ਕਾਲਜ ’ਚ ਪਲੇਸਮੈਂਟ ਲਈ ਆਉਣਗੀਆਂ।ਇਸ ਮੌਕੇ ਪ੍ਰੋ: ਸੁਖਪੁਨੀਤ ਕੌਰ, ਪ੍ਰੋ: ਪੂਨਮਜੀਤ ਕੌਰ, ਪ੍ਰੋ: ਪੂਨਮ ਸ਼ਰਮਾ, ਪ੍ਰੋ: ਸ਼ਿਖਾ ਨੇ ਪਲੇਸਮੈਂਟ ਕਰਵਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ।