Friday, August 8, 2025
Breaking News

ਭਗਵਾਨ ਪਰਸ਼ੂ ਰਾਮ ਜੈਅੰਤੀ `ਤੇ ਗਜ਼ਟਿਡ ਛੁੱਟੀ ਦਾ ਐਲਾਨ ਕਰੇ ਪੰਜਾਬ ਸਰਕਾਰ – ਬ੍ਰਾਹਮਣ ਸਭਾ

ਸਮਰਾਲਾ 13 ਅਪ੍ਰੈਲ (ਪੰਜਾਬ ਪੋਸਟ-ਕੰਗ) – ਰਾਜਸਥਾਨ ਦੀ ਮੁੱਖ ਮੰਤਰੀ ਵਸੁੰਦਰਾ ਰਾਜੇ ਸਿੰਧੀਆ ਨੇ ਭਗਵਾਨ ਪਰਸ਼ੂਰਾਮ ਜੈਅੰਤੀ ਦੀ ਛੁੱਟੀ ਆਪਸ਼ਨਲ ਛੁੱਟੀਆਂ ਦੀਆਂ ਦੀ ਸੂਚੀ ਵਿੱਚੋਂ ਕੱਢ ਕੇ ਪਬਲਿਕ ਛੁੱਟੀਆਂ ਦੀ ਲਿਸਟ ਵਿੱਚ ਦਰਜ ਕਰਕੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਬਿਹਾਰੀ ਲਾਲ ਸੱਦੀ ਜਨਰਲ ਸਕੱਤਰ, ਡਾ. ਵਿਕਰਮ ਸ਼ਰਮਾ ਕਾਰਜਕਾਰੀ ਪ੍ਰਧਾਨ, ਪ੍ਰੇਮ ਸਾਗਰ ਸ਼ਰਮਾ ਮੁੱਖ ਸਲਾਹਕਾਰ ਅਤੇ ਦਰਗੇਸ਼ ਸ਼ਰਮਾ ਉਪ ਚੇਅਰਮੈਨ ਸ੍ਰੀ ਬਾ੍ਰਹਮਣ ਸਭਾ ਪੰਜਾਬ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਭਗਵਾਨ ਪਰਸ਼ੂਰਾਮ ਵਿਸ਼ਣੂ ਦੇ ਛੇਵੇਂ ਅਵਤਾਰ ਹਨ, ਜਿਹੜੇ ਤ੍ਰੇਤਾ ਯੁੱਗ ਵਿੱਚ ਵੈਸਾਖ ਮਹੀਨੇ ਦੇ ਅਕਸ਼ੇ ਤ੍ਰਿਤਿਆ ਨੂੰ ਅਵਤ੍ਰਿਤ ਹੋਏ ਸੀ।ਸਮੁੱਚਾ ਬ੍ਰਾਹਮਣ ਭਾਈਚਾਰਾ ਭਗਵਾਨ ਪਰਸ਼ੂ ਰਾਮ ਨੂੰ ਆਪਣਾ ੲਸ਼ਟ ਦੇਵ ਮੰਨਦਾ ਹੈ, ਉਨ੍ਹਾਂ ਦੀ ਪੂਜਾ ਅਰਚਣਾ ਕਰਕੇ, ਮੰਦਿਰਾਂ ਵਿੱਚ ਮੂਰਤੀਆਂ ਦੀ ਸਥਾਪਨਾ ਕਰਦਾ ਹੈ।ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਨੇ ਇਸ ਵਾਰ ਭਗਵਾਨ ਪਰਸ਼ੂਰਾਮ ਜੈਅੰਤੀ 18 ਅਪ੍ਰੈਲ ਨੂੰ ਗਜਟਿਡ ਛੁੱਟੀਆਂ ਦੀ ਲਿਸਟ ਵਿੱਚੋਂ ਖਾਰਜ ਕਰਕੇ ਪੰਜਾਬ ਦੇ 40 ਲੱਖ ਬ੍ਰਾਹਮਣ ਭਾਈਚਾਰੇੇ ਦੀਆਂ ਧਾਰਮਿਕ ਭਾਵਨਾਵਾਂ ਅਤੇ ਵਿਸ਼ਵਾਸ਼ ਨੂੰ ਠੇਸ ਪਹੁੰਚਾਈ ਹੈ।ਉਨਾਂ ਕਿਹਾ ਕਿ ਆਪਣੀ ਮੰਗ ਕਿ ਪਰਸ਼ੂਰਾਮ ਜੈਅੰਤੀ ਨੂੰ ਗਜਟਿਡ ਛੁੱਟੀਆਂ ਦੀ ਲਿਸਟ ਵਿੱਚ ਪਾਇਆ ਕੀਤਾ ਜਾਵੇ ਸਭਾ ਦੇ ਅਹੁਦੇਦਾਰ ਪਿਛਲੇ ਤਿੰਨ ਮਹੀਨਿਆਂ ਤੋਂ ਯਤਨਸ਼ੀਲ ਹਨ।ਜਿਸ ਅਨੁਸਾਰ 25 ਫਰਵਰੀ ਨੂੰ ਮਹਾਰਾਣੀ ਪ੍ਰਨੀਤ ਕੌਰ ਨੂੰ ਪਟਿਆਲਾ ਵਿਖੇ, 5 ਮਾਰਚ ਨੂੰ ਮੁੱਖ ਮੰਤਰੀ ਦੇ ਪੁਲੀਟੀਕਲ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਅਤੇ 26 ਮਾਰਚ ਨੂੰ ਪੰਜਾਬ ਦੇ ਗਵਰਨਰ ਮਾਨਯੋਗ ਬੀ.ਪੀ ਸਿੰਘ ਬਦਨੌਰ ਨੂੰ ਰਾਜ ਭਵਨ ਚੰਡੀਗੜ੍ਹ ਵਿਖੇ ਭਰਵੇਂ ਡੈਪੂਟੇਸ਼ਨ ਲੈ ਕੇ ਲਿਖਤੀ ਮੰਗ ਪੱਤਰ ਦਿੱਤੇ ਹਨ ਅਤੇ 11 ਮਾਰਚ ਨੂੰ ਪੰਜਾਬ ਸਰਕਾਰ ਨੂੰ ਰਜਿਸਟਰਡ ਪੱਤਰ ਰਾਹੀਂ ਮੰਗ ਪੱਤਰ ਭੇਜਿਆ ਹੈ।ਪਰ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਪੰਜਾਬ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ।ਸਭਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਭਗਵਾਨ ਪਰਸ਼ੂ ਜੈਅੰਤੀ ਮੌਕੇ ਗਜਟਿਡ ਛੁੱਟੀ ਦਾ ਐਲਾਨ ਨਾ ਕੀਤਾ ਤਾਂ ਇਸ ਦੇ ਦੂਰਗਾਮੀ ਅੰਜ਼ਾਮ ਨਿਕਲ ਸਕਦੇ ਹਨ।ਸਭਾ ਨੇ ਆਪਣੇ ਸਮੁੱਚੇ 500 ਦੇ ਕਰੀਬ ਯੂਨਿਟਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਗਵਾਨ ਪਰਸ਼ੂਰਾਮ ਜੈਅੰਤੀ ਜੋਸ਼ੋ ਖਰੋਸ਼ ਨਾਲ ਮਨਾਉਣ।
 

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply