ਸ਼ਮਰਾਲਾ, 19 ਅਪ੍ਰੈਲ (ਪੰਜਾਬ ਪੋਸਟ – ਕੰਗ) – ਕਮਾਂਡੈਂਟ ਰਸ਼ਪਾਲ ਸਿੰਘ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਵਿਖੇ ਅਕਸ਼ੈ ਤ੍ਰਿਤਿਆ ਤੇ ਭਗਵਾਨ ਪਰਸ਼ੂਰਾਮ ਜੈਅੰਤੀ ਬੜੇ ਜੋਸ਼ੋ ਖ਼ਰੋਸ਼ ਨਾਲ ਮਨਾਈ ਗਈ ਅਤੇ ਮੌਜੂਦ ਸੰਗਤਾਂ ਦੇ ਮੂੰਹ ਮਿੱਠੇ ਕਰਵਾਏ ਗਏ।ਭਗਵਾਨ ਪਰਸ਼ੂਰਾਮ ਦਾ ਗੁਣਗਾਣ ਕੀਤਾ ਗਿਆ ਅਤੇ ਭਗਵਾਨ ਪਰਸ਼ੂਰਾਮ ਦੁਆਰਾ ਤ੍ਰਿਤਿਆ ਯੁੱਗ ਵਿੱਚ ਆਤਤਾਈ ਰਾਜਿਆਂ ਖਿਲਾਫ ਪਰਸਾ ਚੁੱਕ ਕੇ ਅੱਤਿਆਚਾਰ ਦਾ ਖਾਤਮਾ ਕੀਤਾ ਗਿਆ। ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਨੇ ਕਮਾਂਡੈਂਟ ਰਸ਼ਪਾਲ ਸਿੰਘ ਨੂੰ ਡਾ. ਵਿਕਰਮ ਸ਼ਰਮਾ ਸੁਨਾਮ ਦੁਆਰਾ ਰਚਿਤ ‘ਭਗਵਾਨ ਪਰਸ਼ੂਰਾਮ ਪ੍ਰਾਣ ’ ਦੀ ਮੂਰਤੀ ਭੇਂਟ ਕੀਤੀ ਗਈ, ਜਦੋਂ ਕਿ ਸਭਾ ਦੇ ਮੁੱਖ ਸਲਾਹਕਾਰ ਪ੍ਰੇਮ ਸਾਗਰ ਸ਼ਰਮਾ ਨੇ ਸਭਾ ਦੇ ਮੈਮੋਰੰਡਮ ਦੀ ਕਾਪੀ ਫਰੰਟ ਨੂੰ ਭੇਂਟ ਕੀਤੀ।ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੁਆਰਾ ਅੱਜ ਭਗਵਾਨ ਪਰਸ਼ੂਰਾਮ ਜੈਅੰਤੀ ਦੀ ਗਜਟਿਡ ਛੁੱਟੀ ਨਾ ਕਰਕੇ ਪੰਜਾਬ ਦੇ 40 ਲੱਖ ਬ੍ਰਾਹਮਣਾ ਨੂੰ ਨਿਰਾਸ਼ ਕੀਤਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਸਭਾ ਦੇ ਭਰਵੇਂ ਡੈਪੂਟੇਸ਼ਨ ਮਹਾਰਾਣੀ ਪ੍ਰਨੀਤ ਕੌਰ, ਕੈਪਟਨ ਸੰਦੀਪ ਸੰਧੂ ਰਾਜਨੀਤਕ ਸਕੱਤਰ ਮੁੱਖ ਮੰਤਰੀ ਪੰਜਾਬ (5 ਮਾਰਚ) ਅਤੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ (26 ਮਾਰਚ) ਨੂੰ ਆਪਣੀ ਮੰਗ ਸਬੰਧੀ ਲਿਖਤੀ ਮੰਗ ਪੱਤਰ ਦੇ ਚੁੱਕੇ ਸਨ।ਭਾਵੇਂ ਪੰਜਾਬ ਸਰਕਾਰ ਨੇ ਅੱਜ ਪੰਜਾਬ ਦੇ ਮੁੱਖ 8 ਅਖ਼ਬਾਰਾਂ ਵਿੱਚ ਭਗਵਾਨ ਪਰਸ਼ੂ ਰਾਮ ਦੀ ਸਚਿੱਤਰ ਫੋਟੋ ਲਗਾ ਕੇ ਆਪਣਾ ਫ਼ਰਜ ਅਦਾ ਕੀਤਾ ਹੈ।ਸਭਾ ਆਸ ਕਰਦੀ ਹੈ ਕਿ ਭਵਿੱਖ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਭਗਵਾਨ ਪਰਸ਼ੂਰਾਮ ਸੁਮੱਤ ਬਖਸ਼ਣ।ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪ੍ਰੇਮ ਨਾਥ, ਜੰਗ ਸਿੰਘ, ਇੰਦਰਜੀਤ ਸਿੰਘ ਕੰਗ, ਭਜਨ ਸਿੰਘ, ਵੈਦ ਗੁਰਦਿਆਲ ਸਿੰਘ, ਬਲਵੀਰ ਸਿੰਘ, ਸੁਰਿੰਦਰ ਕੁਮਾਰ, ਸ਼ਵਿੰਦਰ ਸਿੰਘ ਕਲੇਰ, ਕਾਮਰੇਡ ਬੰਤ ਸਿੰਘ, ਕੇਵਲ ਕ੍ਰਿਸ਼ਨ ਆਦਿ ਤੋਂ ਇਲਾਵਾ ਹੋਰ ਮੈਂਬਰ ਵੀ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …