ਧੂਰੀ, 1 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸੀ.ਬੀ.ਐਸ.ਸੀ. ਬੋਰਡ ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਦੀ-ਕੈਂਬਰਿਜ ਸਕੂਲ ਧੂਰੀ ਦਾ ਨਤੀਜਾ 100 ਫੀਸਦੀ ਰਿਹਾ।ਪਿ੍ਰੰਸੀਪਲ ਬ੍ਰਿਜੇਸ਼ ਸਕਸੈਨਾ ਨੇ ਦੱਸਿਆ ਕਿ ਸਕੂਲ ਦੇ 9 ਵਿਦਿਆਰਥੀਆਂ ਨੇ 96.2% ਤੋਂ 95% ਅੰਕ ਅਤੇ 24 ਵਿਦਿਆਰਥੀਆਂ ਨੇ 90% ਤੋਂ ਜ਼ਿਆਦਾ ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।ਉਹਨਾਂ ਦੱਸਿਆ ਕਿ ਨੈਨਸੀ ਅਤੇ ਨਮਿਤ ਸਿੰਗਲਾ 96.2% ਅੰਕ ਲੈ ਕੇ ਪਹਿਲੇ ਸਥਾਨ `ਤੇ, ਗੀਤਾਂਸ਼ੀ 95.8% ਅੰਕ ਪ੍ਰਾਪਤ ਕਰਕੇ ਦੂਜੇ ਸਥਾਨ `ਤੇ, ਨਵਿਆ ਸਿੰਗਲਾ 95.4% ਅੰਕ ਲੈ ਕੇ ਤੀਜੇ ਸਥਾਨ `ਤੇ ਰਹੇ।ਇਸੇ ਲੜੀ ਵਿੱਚ ਦਿਵੇਸ਼ ਅਤੇ ਰੀਤੀਕਾ ਨੇ 95.2%, ਅਸਮਿਤਾ, ਸੁਮਨਪ੍ਰੀਤ ਅਤੇ ਯੋਗੇਸ਼ ਨੇ 95%, ਹਰਸ਼ਿਕਾ 94.6%, ਮਨਜਿੰਦਰ 93.4%, ਰਾਧਿਕਾ ਜੈਨ 93.2%, ਆਰੂਸ਼ੀ, ਰਿਧੀ ਅਤੇ ਭਵਿਆ ਆਨੰਦ 92.8%, ਖੁਸ਼ੀ 92.2%, ਦਿਸ਼ਾ ਅਤੇ ਜਸ਼ਨਦੀਪ 92%, ਸਰੂਚੀ 91.6%, ਰੋਹਿਤ ਅਤੇ ਵਰਿੰਦਰ ਨੇ 91%, ਸਾਹਿਲ ਸਿੰਗਲਾ ਨੇ 90.8%, ਖੁਸ਼ਮਨ ਅਤੇ ਨਵਲੀਨ ਸਿੰਘ ਨੇ 90% ਅੰਕ ਲੈ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।ਸਕੂਲ ਦੇ ਚੇਅਰਮੈਨ ਮੱਖਣ ਲਾਲ ਗਰਗ, ਪ੍ਰਿੰਸੀਪਲ ਬਿਰਜੇਸ਼ ਸਕਸੈਨਾ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਮੀਨਾਕਸ਼ੀ ਸਕਸੈਨਾ ਨੇ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …