ਧੂਰੀ, 6 ਜੂਨ, (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸ਼ਮੇਸ਼ ਨਗਰ ਵਿਖੇ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤੇ ਮਰਹੂਮ ਗਜ਼ਲਗੋ ਮਹਿੰਦਰ ਮਾਨਵ ਦੀ ਪੋਤਰੀ ਗੁਰਲੀਨ ਮਾਨਵ ਅਤੇ ਚਿੰਤਕ ਤੇ ਤਰਕਸ਼ੀਲ ਆਗੂ ਰਾਕੇਸ਼ ਕਾਕੜੀਆ ਦੇ ਅਚਾਨਕ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿੱਚ ਸੁਖਵਿੰਦਰ ਲੋਟੇ ਨੇ ਗਜ਼ਲ `ਜੀਵਨ ਜੰਗ ਬਣਾ ਕੇ ਜੀਓ, ਤੰਗ ਕਰੇ ਇਹ ਦੁਨੀਆਂ ਜਦ ਵੀ, ਪੱਥਰ ਅੰਗ ਬਣਾ ਕੇ ਜੀਓ`, ਜਗਦੇਵ ਸ਼ਰਮਾ ਮੈਨੇਜਰ ਨੇ ਕਹਾਣੀ `ਬਲਦੇਵ ਧਾਕੜ`, ਜਗਜੀਤ ਸਿੰਘ ਲੱਡਾ ਨੇ `ਪਾਪਾ ਸਾਨੂੰ ਵੀ ਘੁਮਾਓ, ਛੱਡ ਕੇ ਦਿਹਾੜੀ, ਛੁੱਟੀਆਂ ਨੇ ਘੁੰਮਣ ਗਏ ਮੇਰੇ ਆੜੀ`, ਕਰਮ ਸਿੰਘ ਜ਼ਖਮੀ ਨੇ ਗਜ਼ਲ `ਰਹੇ ਜੋ ਉਮਰ ਭਰ ਉਡਦੇ ਪਰਾਂ ਬੇਗਾਨਿਆਂ ਉੱਤੇ, ਰੁਲ਼ੇ ਨੇ ਤਿਣਕਿਆਂ ਵਾਂਗੂੰ ਦਰਾਂ ਬੇਗਾਨਿਆਂ ਉਤੇ`, ਭੁਪਿੰਦਰ ਸਿੰਘ ਬੋਪਾਰਾਏ ਨੇ ਗਜ਼ਲ, ਸੁਖਦੇਵ ਸਿੰਘ ਪੈਂਟਰ ਨੇ ਗੀਤ, ਸੁਰਿੰਦਰ ਸ਼ਰਮਾ ਮੈਨੇਜਰ ਨੇ ਕਹਾਣੀ `ਪੁਲ ਕੰਜ਼ਰੀ`, ਗੁਰਮੀਤ ਸਿੰਘ ਸੋਹੀ ਨੇ ਕਵਿਤਾ, ਜਗਸੀਰ ਸਿੰਘ ਮੂਲੋਵਾਲ ਨੇ ਗੀਤ, ਦਰਦੀ ਚੁੰਘਾਂਵਾਲੇ ਨੇ ਗੀਤ, ਡਾ. ਪਰਮਜੀਤ ਸਿੰਘ ਦਰਦੀ ਨੇ ਗਜ਼ਲ `ਪੀੜਾਂ ਦੀ ਦਿਲਬਰੀ ਸੀ ਜੋ ਤੁਰੀਆਂ ਸੀ ਨਾਲ ਮੇਰੇ, ਵਰਨਾ ਬੇਗਰਜ਼ ਮੌਸਮਾਂ ਵਿੱਚ ਕਾਹਨੂੰ ਤੁਰਦਾ ਏ ਨਾਲ ਕੋਈ`, ਮੂਲ ਚੰਦ ਸ਼ਰਮਾ ਨੇ ਕਵਿਤਾ `ਸੱਪਾਂ-ਸ਼ੇਰਾਂ ਤੋਂ ਡਰ ਗਿਆ, ਮੈਂ ਨਹੀਂ ਸਾਂ ਉਹ, ਜੋ ਮੁਸ਼ਕਿਲਾਂ ਤੋਂ ਹਰ ਗਿਆ ਮੈਂ ਨਹੀਂ ਸਾਂ ਉਹ`, ਸ਼ੈਲੇਂਦਰ ਗਰਗ ਨੇ ਸ਼ਿਅਰ `ਵੋ ਸ਼ਖਸ ਮੇਰੀ ਰਗ-ਰਗ ਸੇ ਵਾਕਿਫ ਹੈ ਇਸ ਤਰਾਂ, ਉਸੀ ਪੇ ਹਾਥ ਰਖਤਾ ਹੈ, ਜੋ ਦੁਖਤੀ ਬਹੁਤ ਹੈ`, ਕੁਲਜੀਤ ਧਵਨ ਨੇ ਚੁਟਕੁਲੇ, ਸੁਖਦਿਆਲ ਸ਼ਰਮਾਂ ਨੇ ਗਜ਼ਲ ਅਤੇ ਗੁਰਦਿਆਲ ਨਿਰਮਾਣ ਨੇ ਇੱਕ ਗਜ਼ਲ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ।ਘੁੰਮਡ ਸਿੰਘ ਸੋਹੀ ਅਤੇ ਮਨਿੰਦਰ ਸਿੰਘ ਮੂਲੋਵਾਲ ਨੇ ਉਸਾਰੂ ਸੁਝਾਅ ਪੇਸ਼ ਕੀਤੇ।ਸੁਰਿੰਦਰ ਸ਼ਰਮਾ ਮੈਨੇਜਰ ਦੇ ਘਰ ਪੋਤਰੀ ਦੇ ਜਨਮ `ਤੇ ਉਹਨਾਂ ਮਿੱਠਾ ਮੂੰਹ ਕਰਵਾਇਆ ਅਤੇ ਸਭਾ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …