ਭੀਖੀ, 7 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਪੁਲਿਸ ਨੂੰ ਉਸ ਸਮੇਂ ਇਕ ਵੱਡੀ ਕਮਜ਼ਾਬੀ ਮਿਲੀ ਜਦੋਂ ਔਰਤਾਂ ਦੀਆਂ ਸੋਨੇ ਦੀਆਂ ਵਾਲੀਆ ਕੱਟਣ ਵਾਲੇ ਗ੍ਰੋਹ ਦੇ ਦੋ ਮੈਬਰਾਂ ਨੂੰ ਕਾਬੂ ਕਰ ਲਿਆ।ਚੋਰਾਂ ਨੇ ਕੱਲ ਥਾਣਾ ਰੋਡ ਭੀਖੀ `ਤੇ ਇੱਕ ਅਜਿਹੀ ਵਾਰਦਾਤ ਨੂੰ ਅੰਜ਼ਾਮ ਦਿੱਤਾ।ਚੋਰਾਂ ਵੱਲੋ ਸਰਬਜੀਤ ਕੋਰ ਪਤਨੀ ਲਖਵੀਰ ਸਿੰਘ ਵਾਸੀ ਧਲੇਵਾਂ ਦੀਆਂ ਥਾਣਾ ਰੋਡ ਉਪਰ ਪੁਰਾਣੇ ਬਜ਼ਾਰ ਵੱਲ ਜਾਂਦੇ ਰੋਡ `ਤੇ ਵਾਲੀਆਂ ਕੱਟ ਲਈਆਂ।ਇਹ ਵਾਰਦਾਤ ਥਾਣਾ ਰੋਡ `ਤੇ ਇਕ ਦੁਕਾਨ ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ।ਭੀਖੀ ਪੁਲਿਸ ਨੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਅੱਜ ਇਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋ ਵਿਅਕਤੀਆਂ ਲਵਖੁਸ਼ਮੀਤ ਸਿੰਘ ਪੁੱਤਰ ਸਵਰਨ ਸਿੰਘ ਧੀਰ ਵਾਲੀ ਗਲੀ ਵਾਸੀ ਮਾਨਸਾ ਅਤੇ ਹਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਰਡ ਨੰ. 17 ਵਾਸੀ ਮੋੜ ਮੰਡੀ ਨੂੰ ਕਾਬੂ ਕਰ ਲਿਆ।ਭੀਖੀ ਪੁਲਿਸ ਨੇ ਸਰਬਜੀਤ ਕੋਰ ਦੇ ਬਿਆਨਾਂ `ਤੇ ਧਾਰਾ 379 ਤਹਿਤ ਪਰਚਾ ਦਰਜ਼ ਕਰ ਲਿਆ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …