ਬਟਾਲਾ, 14 ਅਗਸਤ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੀ ਇੱਕਾਈ ਬਲਾਕ ਬਟਾਲਾ ਦੀ ਇੱਕ ਜਰੂਰੀ ਮੀਟਿੰਗ ਹਜੀਰਾ ਪਾਰਕ ਬਟਾਲਾ ਵਿਖੇ ਕੀਤੀ ਗਈ ਜਿਸ ਦੀ ਪ੍ਰਧਾਂਨਗੀ ਮਾਸਟਰ ਕੇਡਰ ਯੂਨੀਅਨ ਬਲਾਕ ਬਟਾਲਾ ਦੇ ਪ੍ਰਧਾਂਨ ਰਜਿੰਦਰ ਸ਼ਰਮਾ ਨੇ ਕੀਤੀ ,ਮੀਟਿੰਗ ਦੌਰਾਨ ਸ੍ਰੀ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਦੇ ਸਾਰੇ ਵਰਕਰ 17 ਅਗਸਤ ਦੀ ਪਟਿਆਲਾ ਰੈਲੀ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਹਨ। ਮਾਸਟਰ ਕੇਡਰ ਦੇ ਆਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਮਾਸਟਰ ਕੇਡਰ ਦੀਆਂ ਮੰਗਾਂ ਜਿਵੇ ਸਿਖਿਆ ਨੀਤੀ 2003, ਲੈਕਚਰਾਰ ਦੀਆਂ ਤਰੱਕੀਆਂ, ਮੁੱਖ ਅਧਿਆਪਕਾਂ ਦੀ ਤਰੱਕੀਆਂ, ਏ ਸੀ ਪੀ ਕੇਸਾਂ ਦੇ ਅਗਲੇ ਸਟੈਪ ਦੇਣਾ ਆਦਿ ਅੱਖੋ ਪਰੋਖੋ ਕਰੀ ਜਾ ਰਹੀ ਹੈ ਤੇ ਮਹਿੰਗਾਈ ਭੱਤੇ ਦੀਆਂ ਕਿਸਤਾਂ ਨੂੰ ਸਰਕਾਰ ਨੇ ਖੂਹ ਖਾਤੇ ਹੀ ਪਾ ਦਿਤਾ ਹੈ, ਇਹਨਾ ਸਭ ਮੰਗਾਂ ਬਾਰੇ ਅਵਾਜ ਸਰਕਾਰ ਦੇ ਕੰਨਾ ਤੱਕ ਪਹੁੰਚਾਊ ਵਾਸਤੇ ਜਿਲਾ ਗੁਰਦਾਸਪੁਰ ਵਿਚੋ ਬੱਸਾ ਦਾ ਕਾਫਲਾ ਜਾਵੇਗ। ਇਸ ਮੀਟਿੰਗ ਦੌਰਾਨ ਵਿਨੋਦ ਕੁਮਾਰ, ਜਤਿੰਦਰ ਸਿੰਘ, ਤੇਜਿੰਦਰ ਸਿੰਘ, ਬਲਦੇਵ ਰਾਜ,ਪ੍ਰਬੋਧ ਕੁਮਾਰ, ਸੰਦੀਪ ਸਿੰਘ, ਨਰਿੰਦਰ ਸਿੰਘ ਬਿਸਟ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …