ਪਿੰਡ ਖਿਆਲਾ ਕਲਾਂ ਵਿਖੇ ਲਗਾਏ 50 ਦੇ ਕਰੀਬ ਪੌਦੇ
ਭੀਖੀ, 16 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸਵੱਛ ਬਣਾਉਣ ਲਈ ਪੌਦੇ ਲਗਾਉਣਾ ਜਰੂਰੀ ਹੈ ਅਤੇ ਇਸ ਕਾਰਜ ਵਿੱਚ ਹਰੇਕ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਬਲਿਕ ਵਰਕਸ ਤੇ ਤਕਨੀਕੀ ਸੂਚਨਾ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਖਿਆਲਾ ਕਲਾਂ ਵਿਖੇ ਭੀਖੀ-ਸੁਨਾਮ ਰੋਡ `ਤੇ ਪੌਦੇ ਲਗਾਉਂਦਿਆਂ ਕੀਤਾ।ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿੱਚ 50 ਦੇ ਕਰੀਬ ਪੌਦੇ ਲਗਾਏ ਗਏ।ਉਨਾ ਕਿਹਾ ਕਿ ਪੌਦਿਆਂ ਦੀ ਸੁਰੱਖਿਆ ਲਈ ਟਰੀ ਗਾਰਡ ਵੀ ਲਗਾਏ ਜਾਣ, ਤਾਂ ਜੋ ਉਨ੍ਹਾਂ ਦੀ ਸਾਂਭ-ਸੰਭਾਲ ਵੀ ਹੋ ਸਕੇ।
ਕੈਬਨਿਟ ਮੰਤਰੀ ਨੇ ਮਾਨਸਾ ਵਾਸੀਆਂ ਅਤੇ ਨਗਰ ਕੌਂਸਲ ਪ੍ਰਧਾਨ ਮਨਦੀਪ ਸਿੰਘ ਗੋਰਾ ਨਾਲ ਵੀ ਗੱਲਬਾਤ ਕੀਤੀ ਅਤੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇਣ ਦੇ ਭਰੋਸੇ ਨਾਲ ਜਿੰਮ ਖੋਲ੍ਹਣ ਦਾ ਵੀ ਐਲਾਨ ਕੀਤਾ, ਤਾਂ ਜੋ ਨੌਜਵਾਨ ਗਲਤ ਰਾਹੇ ਨਾ ਪੈ ਕੇ ਕਸਰਤ ਅਤੇ ਖੇਡਾਂ ਵੱਲ ਆਪਣਾ ਰੁਝਾਨ ਦਿਖਾਉਣ।ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਐਸ.ਐਸ.ਪੀ ਮਨਧੀਰ ਸਿੰਘ ਤੋਂ ਇਲਾਵਾ ਕਈ ਹੋਰ ਸਖ਼ਸ਼ੀਅਤਾਂ ਮੌਜੂਦ ਸਨ।