ਭੀਖੀ, 18 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਵਿਖੇ ਪਿ੍ਰੰਸੀਪਲ ਡਾ. ਰੁਪੇਸ਼ ਦੀਵਾਨ ਦੀ ਯੋਗ ਅਗਵਾਈ ਹੇਠ ਵਿਗਿਆਨ ਮੇਲਾ ਲਗਵਾਇਆ ਗਿਆ।ਸਇੰਸ ਅਧਿਆਪਿਕਾ ਸ਼੍ਰੀਮਤੀ ਯਸ਼ੂ ਸ਼ਰਮਾਂ, ਨੀਲਮ ਰਾਣੀ ਤੇ ਜਸਬੀਰ ਸਿੰਘ ਐਸ.ਐਲ.ਏ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੀ ਇਸ ਮੇਲੇ ਵਿੱਚ ਪੇਸ਼ ਕੀਤੇ ਮਾਡਲ ਜਿਵੇ ਪਾਣੀ ਦਾ ਅਪਘਟਨ, ਸਾਹ ਕਿਰਿਆ, ਰੰਗ ਦੇ ਘਟਕਾਂ ਚ’ ਟੁੱਟਣਾ, ਭਾਫ ਰਾਹੀ ਬਿਜਲੀ ਪੈਦਾ ਕਰਨੀ, ਪ੍ਰਕਾਸ਼ ਸਬੰਧੀ ਕਿਰਿਆਵਾਂ,ਰਸੋਈ ਅਤੇ ਖਾਦ ਪਦਾਰਥਾਂ ਵਿੱਚ ਤੇਜਾਬ ਆਦਿ ਖਿੱਚ ਦਾ ਕੇਂਦਰ ਰਹੇ, ਛੇਵੀਂ ਤੋਂ ਦੱਸਵੀਂ ਦੇ ਵਿਦਿਆਰਥੀਆਂ ਨੇ ਬੜੇ ਹੀ ਖੁਬਸੂਰਤ ਅੰਦਾਜ ਨਾਲ ਇਹਨਾਂ ਮਾਡਲਾਂ ਨੂੰ ਪੇਸ਼ ਕੀਤਾ ਤੇ ਮਾਡਲ ਨਾਲ ਸਬੰਧਤ ਜਾਣਕਾਰੀ ਮੇਲਾ ਦੇਖਣ ਵਾਲਿਆ ਨਾਲ ਸਾਂਝੀ ਕੀਤੀ।
ਇਸ ਮੇਲੇ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ਼ੁਭਾਸ਼ ਚੰਦਰ ਨੇ ਵਿਸ਼ੇਸ਼ ਤੌਰ `ਤੇ ਸਿਰਕਤ ਕੀਤੀ।ਉਹ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਮਾਡਲ ਅਤੇ ਉਹਨਾਂ ਦੀ ਪੇਸ਼ਕਾਰੀ ਤੋਂ ਬਹੁਤ ਪ੍ਰਭਾਵਿਤ ਹੋਏ।ਉਹਨਾਂ ਨੇ ਸਾਇੰਸ ਅਧਿਆਪਿਕਾ ਯਸ਼ੂ ਸ਼ਰਮਾ, ਨੀਲਮ ਰਾਣੀ ਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।
ਪ੍ਰਿੰਸੀਪਲ ਨੇ ਕਿਹਾ ਇਸ ਮੇਲੇ ਨਾਲ ਵਿਗਿਆਨ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਰੁਚੀ ਵਧੇਗੀ।ਇਸ ਮੇਲੇ ਦਾ ਅਹਿਮ ਮਕਸਦ ਹੀ ਵਿਗਿਆਨ ਵਿਸ਼ੇ ਨੂੰ ਪ੍ਰੈਕਟੀਕਲ ਤੇ ਸੋਖੇ ਢੰਗ ਨਾਲ ਸਿਖਣਾ ਹੈ।
ਇਸ ਮੇਲੇ ਵਿੱਚ ਡੀ.ਐਸ.ਐਸ ਕੰਵਲਜੀਤ ਸਿੰਘ, ਪ੍ਰਿੰਸੀਪਲ ਅਸ਼ੋਕ ਕੁਮਾਰ, ਪਿ੍ਰੰਸੀਪਲ ਗੁਰਲਾਭ ਸਿੰਘ, ਪਿ੍ਰੰਸੀਪਲ ਪਰਮਜੀਤ ਸਿੰਘ ,ਰਿਟ.ਲੈਕ ਸ਼ਾਮ ਲਾਲ, ਰਿਟਾ. ਲੈਕ., ਮਨਮੋਹਨ ਜਿੰਦਲ ਚਰਨਜੀਤ ਸਿੰਘ,ਰਿਟਾ. ਅਧਿਆਪਕ ਸਾਧੂ ਸਿੰਘ ਸਮੂਹ ਐਸ.ਐਮ.ਸੀ ਕਮੇਟੀ, ਅਰੁਣ ਕੁਮਾਰ ਬੀ.ਐਮ (ਸਾਇੰਸ), ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਪ੍ਰਿੰਸੀਪਲ ਤੇ ਵਿਦਿਆਰਥੀ, ਐਸ.ਐਮ.ਡੀ ਪਬਲਿਕ ਸਕੂਲ ਭੀਖੀ, ਪੋਸ਼ ਇੰਟਰਨੈਸ਼ਨਲ ਪਬਲਿਕ ਸਕੂਲ ਭੀਖੀ, ਸ.ਪ੍ਰ. ਸਕੂਲ (ਲ) ਭੀਖੀ ਡਾ. ਸੁਲਤਾਨ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ।
ਸਕੂਲ ਸਟਾਫ ਮੈਬਰਜ਼ ਪਰਮਜੀਤ ਸਿੰਘ ਸੇਖੋਂ, ਨਾਇਬ ਸਿੰਘ, ਮਨੌਜ ਕੁਮਾਰ, ਵਰਿੰਦਰ ਕੁਮਾਰ, ਰਾਜਵੀਰ ਕੌਰ, ਰਮਨ ਜਿੰਦਲ, ਰਾਜਕੁਮਾਰੀ, ਭੁਪਿੰਦਰ ਕੌਰ, ਯਸ਼ੂ ਸ਼ਰਮਾ, ਸੁਖਵਿੰਦਰ ਕੌਰ, ਪਰਮਿੰਦਰ ਕੌਰ, ਨੀਲਮ ਰਾਣੀ, ਕਰਨਦੀਪ ਕੌਰ ਆਦਿ ਹਾਜ਼ਰ ਸਨ।