ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ – ਦੀਪ ਦਵਿੰਦਰ) – ਸਥਾਨਕ ਖਾਲਸਾ ਕਾਲਜ ਸਾਹਮਣੇ ਸਥਿਤ ਪੰਜਾਬ ਨਾਟਸ਼ਾਲਾ ਵਿਖੇ ਨਾਟਕ `ਉਫ ਮੇਰੀ

ਬੀਵੀਆਂ` ਦਾ ਮੰਚਨ ਕੀਤਾ ਗਿਆ।ਅਮਨਦੀਪ ਸਿੰਘ ਲਿਖਤ ਅਤੇ ਨਿਰਦੇਸ਼ਿਤ ਨਾਟਕ ਦੀ ਕਹਾਣੀ ਇੱਕ ਫੋਟੋਗਰਾਫਰ ਦੁਆਲੇ ਘੁੰਮਦੀ ਹੈ, ਜੋ ਦੋ ਸ਼ਾਦੀਆਂ ਦੇ ਚਕਰਵਿਊ ਵਿਚ ਫਸ ਜਾਂਦਾ ਹੈ।ਇਸ ਤੋਂ ਦੁਖੀ ਉਸ ਦੇ ਪਰਿਵਾਰਿਕ ਮੈਂਬਰ ਵੀ ਉਸ ਤੋਂ ਪਾਸਾ ਵੱਟ ਜਾਂਕੀਤਾ ਜਾਂਦਾ ਹੈ ਤਾਂ ਕੇਸ ਦੀ ਪੜਤਾਲ ਲਈ ਪੁਲਿਸ ਉਸ ਦੇ ਘਰ ਪਹੁੰਚ ਜਾਂਦੀ ਹੈ।ਜਿਥੇ ਉਸ ਦੀਆਂ ਦੋਵੇਂ ਵਹੁੱਟੀਆਂ ਦੀ ਮੌਜੂਦਗੀ ਕਾਰਣ ਸੱਚਾਈ ਸਾਹਮਣੇ ਆਉਣ `ਤੇ ਉਹ ਵੱਡੀ ਮੁਸੀਬਤ ਵਿੱਚ ਫਸ ਜਾਂਦਾ ਹੈ।ਮਜ਼ਾਹੀਆ ਰੂਪ ਵਿੱਚ ਪੇਸ਼ ਕੀਤਾ ਗਿਆ ਇਹ ਨਾਟਕ ਜਿਥੇ ਦਰਸ਼ਕਾਂ ਨੂੰ ਹਸਾ ਕੇ ਉਨਾਂ ਦਾ ਮਨੋਰੰਜਨ ਕਰਦਾ ਹੈ, ਉਥੇ ਸਮਾਜ ਵਿੱਚ ਵਿਆਹ ਦੇ ਇਲਾਵਾ ਨਜਾਇਜ਼ ਰਿਸ਼ਤੇ ਰੱਖਣ ਵਾਲੇ ਪੁਰਸ਼ਾਂ ਨੂੰ ਇੱਕ ਅਹਿਮ ਸਬਕ ਦਿੰਦਾ ਹੈ।
ਇਸ ਨਾਟਕ ਵਿਚ ਕਲਾਕਾਰ ਅਮਨਦੀਪ ਸਿੰਘ, ਸੋਨੀਆ ਜੋਹਲ, ਭਾਰਤ ਬਰਯਾਲ, ਰਾਹੁਲ ਵਰਮਾ, ਵਿਸ਼ਾਲ ਰਾਮਪਾਲ, ਅਜੀਤ ਕੁਮਾਰ, ਖੁਸ਼ਬੁ ਵਰਮਾ, ਮੇਘਾ ਤੇ ਸੋਨੀਆ ਜੋਹਲ ਆਦਿ ਨੇ ਵਧੀਆ ਪ੍ਰਦਰਸ਼ਨ ਕੀਤਾ।ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਵਲੋਂ ਅਮਤ `ਚ ਨਾਟਕ ਦੇ ਕਲਾਕਾਰਾਂ ਨੂੰ ਸਰਟਫੀਕੇਟ ਦੇ ਕੇ ਸਨਮਾਨਿਆ ਗਿਆ ।