ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੋਸਟ ਗ੍ਰੈਜ਼ੂਏਟ ਇਕਨਾਮਿਕਸ ਵਿਭਾਗ ਦੇ ਡਾ. ਸੋਜ਼ੀ ਭਾਟੀਆ, ਡਾ.
ਸੁਪਰੀਤ ਕੌਰ ਅਤੇ ਐਲ.ਏ ਦੁਨੀ ਚੰਦ ਅਗਵਾਈ ਹੇਠ ਮੈਮੋਰੀਅਲ ਅਤੇ ਮਿਊਜ਼ੀਅਮ ਦੌਰੇ ਦੌਰਾਨ ਵਿਦਿਆਰਥੀਆਂ ਨੇ ਕਰੋੜਾਂ ਦੀ ਲਾਗਤ ਨਾਲ ਬਣੇ ਇਸ ਯਾਦਗਾਰ-ਮਿਊਜ਼ੀਅਮ ਸਬੰਧੀ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ।ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਦੇ ਇਕ ਭਾਰਤੀ ਆਰਕੀਟੈਕਚਰਲ ਫ਼ਰਮ ‘ਕਪੂਰ ਅਤੇ ਐਸੋਸੀਏਟਸ’ ਦੁਆਰਾ ਤਿਆਰ ਕੀਤਾ ਗਿਆ ਇਹ ਯਾਦਾਗਰੀ ਮਿਊਜ਼ਿਮ ਆਉਣ ਵਾਲੀ ਪੀੜੀ ਲਈ ਵੀ ਪ੍ਰੇਰਣਾਦਾਇਕ ਹੈ।ਜੋ ਕਿ ਭਾਰਤ ’ਚ ਆਪਣੀ ਕਿਸਮ ਦਾ ਸਭ ਤੋਂ ਪਹਿਲਾ ਅੰਮ੍ਰਿਤਸਰ ਵਿਖੇ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਹੁਣ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ’ਚ ਸੈਲਾਨੀਆਂ ਨੂੰ ਖਿੱਚ ਲੈਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਦੌਰੇ ਵਿਦਿਆਰਥੀਆਂ ਨੂੰ ਯਾਦਗਾਰ-ਮਿਊਜ਼ੀਅਮ ਦਾ ਉਦੇਸ਼ ਪੰਜਾਬ ਦੇ ਬਹਾਦਰ ਦਿਲਾਂ ਦੇ ਸ਼ਾਨਦਾਰ ਬਹਾਦਰੀ ਕਾਰਜਾਂ ਦਾ ਪ੍ਰਦਰਸ਼ਨ ਕਰਦਾ ਸ਼ਾਨਦਾਰ ਕੈਂਪਸ ਦਾ ਨਿਸ਼ਾਨ ਮੱਧ ਇਮਾਰਤ ’ਤੇ 45 ਮੀਟਰ ਉੱਚ ਸਟੀਲ ਦੀ ਤਲਵਾਰ, 4 ਮੀਟਰ ਦੀ ਉਚਾਈ ’ਤੇ ਬਣੇ ਸਮਾਰਕ ’ਤੇ ਤਕਰੀਬਨ 3500 ਸ਼ਹੀਦਾਂ ਦੇ ਨਾਮ ਉੱਕਰੇ ਹੋਏ ਆਦਿ ਬਾਰੇ ਗਿਆਤ ਹੋਇਆ।ਇਸ ਤੋਂ ਇਲਾਵਾ ਉਨ੍ਹਾਂ ਨੂੰ ਮੈਮੋਰੀਅਲ-ਮਿਊਜ਼ੀਅਮ ’ਚ ਪੰਜਾਬ ਦੀਆਂ ਮਾਰਸ਼ਲ ਰੀਤਾਂ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦੌਰ ਤੋਂ ਲੈ ਕੇ ਫੌਜੀ ਮੁਹਿੰਮਾਂ ਲਈ 9 ਅਤਿ-ਆਧੁਨਿਕ ਗੈਲਰੀਆਂ, ਦਸ ਸਿੱਖਾਂ ਦਾ ਛੇਵਾਂ-ਸਿੱਖ ਸਾਮਰਾਜ ਦੇ ਉਭਾਰ, ਐਂਗਲੋ-ਸਿੱਖ ਦੁਆਰਾ ਫੋਟੋਆਂ, ਚਿੱਤਰਾਂ, ਚਿੱਤਰਕਾਰੀ, ਸ਼ੈਲੀਆਂ, ਹਥਿਆਰਾਂ ਅਤੇ ਪਰਸਪਰ ਪ੍ਰਭਾਵਸ਼ੀਲ ਪੈਨਲਾਂ ਰਾਹੀਂ 2002 ’ਚ ਆਪ੍ਰੇਸ਼ਨ ਪਾਰਕ੍ਰਮ ਤੱਕ ਆਜ਼ਾਦੀ ਤੋਂ ਬਾਅਦ ਦੇ ਯੁੱਧਾਂ ਬਾਰੇ ਗਿਆਨ ਹਾਸਲ ਹੋਇਆ।ਇਸ ਤੋਂ ਇਲਾਵਾ ਐਮ.ਏ ਇਕਨਾਮਿਕਸ ਦੇ ਵਿਦਿਆਰਥੀਆਂ ਨੇ ਪੀ. ਜੀ. ਡਿਪਾਰਟਮੈਂਟ ਆਫ਼ ਇਕਨਾਮਕਿਸ ਦੇ ਡਾ. ਸਵਿਤਾ ਦੀ ਅਗਵਾਈ ਹੇਠ ਚੀਫ਼ ਮੈਨੇਜ਼ਮੈਂਟ ਚਿਰਨਜੀਵ ਸਿੰਘ ਪਾਸੋਂ ਬੈਂਕ ਦੇ ਨਿਯਮਾਂ, ਸਕੀਮਾਂ ਅਤੇ ਹੋਰ ਪਹਿਲੂਆਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
Punjab Post Daily Online Newspaper & Print Media