Saturday, August 9, 2025
Breaking News

ਦਿਹਾਤੀ ਮਜ਼ਦੂਰ ਸਭਾ ਨੇ ਅਵਾਰਾ ਪਸ਼ੂਆਂ ਤੇ ਕੁੱਤਿਆਂ ਖਿਲਾਫ ਖੋਹਲਿਆ ਮੋਰਚਾ

ਜੰਡਿਆਲਾ, 19 ਨਵੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਭਾਰਤ ਦੇ ਸੂਬਿਆਂ ਅਤੇ ਵਿਸ਼ੇਸ਼ ਤੋਰ `ਤੇ ਪੰਜਾਬ ਵਿੱਚ ਅਵਾਰਾ ਪਸ਼ੂ ਤੇ ਕੁੱਤੇ ਲੋਕਾਂ ਲਈ PUNB1911201813ਮੁਸੀਬਤ ਬਣੇ ਹੋਏ ਹਨ।ਅਵਾਰਾ ਪਸ਼ੂ ਕਿਸਾਨਾਂ ਦੀਆਂ ਮਿਹਨਤ ਨਾਲ ਪਾਲੀਆਂ ਫ਼ਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ।ਸਬਜ਼ੀ ਅਤੇ ਫਰੂਟ ਮੰਡੀਆਂ ਵਿੱਚ ਹਰਲ ਹਰਲ ਕਰਦੇ ਹਨ, ਇਹ ਪਸ਼ੂ ਰੇਹੜੀ ਫੜੀ ਅਤੇ ਸਬਜ਼ੀ ਫਰੂਟ ਦੀ ਆੜਤ ਵਾਲਿਆਂ ਦੇ ਜੀਅ ਦਾ ਜੰਜ਼ਾਲ ਬਣੇ ਹੋਏ ਹਨ।
ਪੰਜਾਬ ਦੇ ਮਾਲਵਾ ਖੇਤਰ ਵਿਚ ਇਹਨਾਂ ਅਵਾਰਾ ਪਸ਼ੂਆਂ ਨੂੰ ਫ਼ਸਲ ਵਿੱਚੋਂ ਭਜਾਉਣ ਲਈ ਕਿਸਾਨਾਂ ਨੂੰ ਘੋੜਿਆਂ ਦੀ ਵਰਤੋਂ ਕਰਨ ਤੋਂ ਇਲਾਵਾ ਮਜ਼ਦੂਰ ਰੱਖਣੇ ਪੈ ਰਹੇ ਹਨ।ਹਾਈਵੇਅ ਦੇ ਦੋਹੀਂ ਪਾਸੇ ਫ਼ਸਲ ਚਰਨ ਤੋਂ ਬਾਅਦ ਜਦੋਂ ਇਹ ਸੜਕ ਕਰਾਸ ਕਰਦੇ ਹਨ ਤਾਂ ਯਕੀਨਨ ਕਿਸੇ ਭਿਆਨਕ ਹਾਦਸੇ ਨੂੰ ਜਨਮ ਦਿੰਦੇ ਹਨ।ਜਦੋਂ ਇਹ ਸੜਕ ਦੇ ਅੱਧ ਵਿਚਕਾਰ ਪਹੁੰਚਦੇ ਹਨ ਤਾਂ ਬੱਸ, ਟਰੱਕ, ਕਾਰ ਤੋਂ ਡਰ ਕੇ ਦੌੜ ਪੈਂਦੇ ਹਨ ਤਾਂ ਅਕਸਰ ਵਾਹਨ ਵਿੱਚ ਵੱਜਦੇ ਹਨ ਜਾਂ ਡਿਰਵਾਈਡਰ/ਫੁੱਟਪਾਥ `ਤੇ ਜਾ ਚੜ੍ਹਦੇ ਹਨ।ਜਿਸ ਨਾਲ ਜਿਥੇ ਰੋਜ ਕੀਮਤੀ ਮਨੁੱਖੀ ਜਾਨਾਂ ਜਾ ਰਹੀਆਂ ਹਨ, ਉਥੇ ਪਸ਼ੂਆਂ ਦਾ ਵੀ ਨੁਕਸਾਨ ਹੋ ਰਿਹਾ ਹੈ।
ਐਸ.ਸੀ.ਸੈਲ ਦੇ ਚੇਅਰਮੈਨ ਤਰਸੇਮ ਸਿੰਘ ਨਾਲ ਵਾਪਰੀ ਅਤੇ ਦੁਖਦ ਘਟਨਾ ਇਸੇ ਕੜੀ ਦਾ ਹਿੱਸਾ ਹੈ।ਅਗਰ ਪਸ਼ੂ ਸੜਕ `ਤੇ ਮਰਦੇ ਹਨ ਤਾਂ ਉਹ ਉਦੋਂ ਤੱਕ ਉਥੇ ਹੀ ਪਏ ਰਹਿੰਦੇ ਹਨ, ਜਦੋਂ ਤੱਕ ਇਹ ਪੂਰੀ ਤਰਾਂ ਗਲ ਸੜ ਨਾ ਜਾਣ ਜਾ ਕੁੁੱਤੇ ਉਹਨਾਂ ਨੂੰ ਨੋਚ ਨਾ ਲੈਣ।ਪੰਜਾਬ ਦੇ ਸ਼ਹਿਰਾਂ ਪਿੰਡਾਂ ਵਿੱਚ 10-15 ਕੁੱਤਿਆਂ ਦਾ ਟੋਲਾ ਤੁਹਾਨੂੰ ਅਕਸਰ ਕਰਦਾ ਨਜ਼ਰ ਆਵੇਗਾ।ਸਵੱਛ ਭਾਰਤ ਦਾ ਢੋਂਗ ਰਚਣ ਵਾਲਿਆ ਨੂੰ ਸ਼ਾਇਦ ਸੜਕਾਂ `ਤੇ ਖਿਲਰਿਆ ਗੋਹਾ, ਕੁੱਤਿਆਂ ਦੀ ਗੰਦਗੀ ਜੋ ਪੈਰਾਂ/ਟਾਈਰਾਂ ਨੂੰ ਲੱਗ ਕੇ ਹਰ ਘਰ ਤੱਕ ਪਹੁੰਚਦੀ ਹੈ, ਸ਼ਾਇਦ ਨਜ਼ਰ ਨਹੀਂ ਆਉਂਦੀ।
ਇਸ ਸਮੱਸਿਆ ਦੇ ਖਾਤਮੇ ਲਈ ਦਿਹਾਤੀ ਮਜ਼ਦੂਰ ਸਭਾ ਵਲੋਂ ਕੋਸ਼ਿਸ਼ਾਂ ਅਰੰਭੀਆਂ ਗਈਆਂ ਹਨ।ਸਭਾ ਦੇ ਆਗੂ ਨਿਰਮਲ ਸਿੰਘ ਛੱਜਲਵੱਡੀ ਨੇ ਪ੍ਰੈਸ ਕਾਨਫਰੰਸ ਦੌਰਾਨ ਲਗਭਗ 50 ਪੰਚਾਇਤਾਂ, ਨੰਬਰਦਾਰਾਂ, ਵਕੀਲਾਂ, ਸਕੂਲਾਂ, ਅਤੇ ਹੋਰ ਸੰਸਥਾਵਾਂ ਅਤੇ 2500 ਆਮ ਲੋਕਾਂ ਦੇ ਦਸਤਖ਼ਤਾਂ ਵਾਲਾ ਇਕ ਰਜਿਸਟਰ ਦਿਖਾਇਆ।ਜਿਸ ਰਾਹੀਂ ਅਵਾਰਾ  ਮੱਝਾਂ, ਕੁਤਿਆਂ, ਗਾਵਾਂ ਆਦਿ ਨੂੰ ਕੰਟਰੋਲ ਕਰਨ ਦੀ ਮੰਗ ਕੀਤੀ ਗਈ।ਛੱਜਲਵਡੀ ਨੇ ਕਿਹਾ ਕਿ ਇਹ ਮੰਗ ਪੱਤਰ ਉਹ ਡਿਪਟੀ ਕਮਿਸ਼ਨਰ ਨੂੰ ਸੌਂਪਣਗੇ। ਜੇ ਪ੍ਰਸ਼ਾਸਨ ਅਤੇ ਸਰਕਾਰ ਨੇ ਫਿਰ ਵੀ ਕੋਈ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਵਲੋਂ ਲੜੀਵਾਰ ਭੁੱਖ ਹੜਤਾਲ ਰੱਖੀ ਜਾਵੇਗੀ।ਇਸ ਮੌਕੇ ਕਾਮਰੇਡ ਸੁਰਿੰਦਰ ਕੁਮਾਰ ਮਾਨਵਾਲਾ ਕਲਾ, ਤਰਸੇਮ ਸਿੰਘ, ਬਲਦੇਵ ਸਿੰਘ ਮੱਲਿਆ, ਜਸਵਿੰਦਰ ਸਿੰਘ, ਕਾਲਾ ਸਿੰਘ ਮੱਲੀ, ਨੰਦਪ੍ਰੀਤ ਮੌਜੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply