Wednesday, August 6, 2025
Breaking News

 ਲੰਗਰ ਲਗਾ ਕੇ ਮਨਾਇਆ ਪੋਤਰੇ ਦਾ ਜਨਮ ਦਿਨ

PPN31081404

ਜੰਡਿਆਲਾ ਗੁਰੂ, 31 ਅਗਸਤ (ਹਰਿੰਦਰਪਾਲ ਸਿੰਘ)- ਅਜੋਕੇ ਸਮੇਂ ਵਿਦੇਸ਼ੀ ਤਰਜ਼ ‘ਤੇ ਕੇਕ ਕੱਟ ਕੇ ਜਨਮ ਦਿਨ ਮਨਾਉਣ ਦੀ ਬਜਾਏ ਦਾਦੇ ਵਲੋਂ ਆਪਣੇ ਪੋਤਰੇ ਦੇ ਜਨਮ ਦਿਨ ‘ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਲੰਗਰ ਲਗਾਇਆ ਗਿਆ।ਸਥਾਨਕ ਮੁਹੱਲਾ ਬਾਗ ਵਾਲਾ ਖੂਹ ਦੇ ਵਸਨੀਕ ਨਰਿੰਦਰ ਸਿੰਘ ਠੇਕੇਦਾਰ ਦੇ ਗ੍ਰਹਿ ਅਰਸ਼ਦੀਪ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਜਿਸ ਵਿੱਚ ਸਮੂਹ ਪਰਿਵਾਰ ਸਮੇਤ ਉਨਾਂ ਦੇ ਰਿਸ਼ਤੇਦਾਰਾਂ ਤੇ ਸਬੰਧੀਆਂ ਨੇ ਹਜਾਰੀ ਲਵਾਈ।ਇਸ ਮੌਕੇ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਅਵਸਰ ‘ਤੇ ਹਾਜਰ ਸੰਗਤ ਵਿਚ ਸਰਬਜੀਤ ਸਿੰਘ, ਹਰਿੰਦਰ ਸਿੰਘ, ਮਲਕੀਅਤ ਸਿੰਘ, ਬਚਨ ਸਿੰਘ, ਬਲਜੀਤ ਸਿੰਘ, ਕੁੰਵਰਦੀਪ ਸਿੰਘ, ਮਹਿਕਦੀਪ ਸਿੰਘ, ਪ੍ਰਿਤਪਾਲ ਸਿੰਘ, ਸੁਮਿਤਪਾਲ ਸਿੰਘ ਆਦਿ ਵੀ ਸ਼ਾਮਲ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply