ਸਮਰਾਲਾ, 28 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਬਤੌਰ ਲੈਕਚਰਾਰ ਹਿਸਾਬ ਅਤੇ 19ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਅਧੀਨ ਲੈਫ਼ਟੀਨੈਂਟ ਵਜੋਂ ਸੇਵਾਵਾਂ ਨਿਭਾਅ ਰਹੇ ਜਤਿੰਦਰ ਕੁਮਾਰ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ।ਐਸ.ਡੀ.ਐਮ ਸਮਰਾਲਾ ਗੀਤਿਕਾ ਸਿੰਘ, ਡੀ.ਐਸ.ਪੀ ਸਮਰਾਲਾ ਅਤੇ ਹੋਰ ਅਧਿਕਾਰੀਆਂ ਵੱਲੋਂ ਲੈਫ਼: ਜਤਿੰਦਰ ਕੁਮਾਰ ਨੂੰ ਸਰਟੀਫ਼ਿਕੇਟ ਅਤੇ ਸਨਮਾਨ ਚਿੰਨ੍ਹ ਵਜੋਂ ਟਰਾਫ਼ੀ ਭੇਟ ਕੀਤੀ ਗਈ।ਪ੍ਰਿੰਸੀਪਲ ਦਵਿੰਦਰ ਸਿੰਘ ਅਤੇ ਕਰਨਲ ਐਸ.ਕੇ ਰਾਏ (ਰਿਟਾ:) ਨੇ ਦੱਸਿਆ ਕਿ ਇਹ ਸਨਮਾਨ ਲੈਫ਼: ਜਤਿੰਦਰ ਕੁਮਾਰ ਵੱਲੋਂ ਸਾਬਕਾ ਫ਼ੌਜੀਆਂ ਦੀ ਈ.ਸੀ.ਐਚ.ਐਸ ਹਸਪਤਾਲ ਵਿਖੇ ਕੀਤੀ ਗਈ ਸਮਾਜ ਸੇਵਾ, ਅਣਥੱਕ ਮਿਹਨਤ ਅਤੇ ਤਨਦੇਹੀ ਨਾਲ ਨਿਭਾਈ ਡਿਊਟੀ ਤੋਂ ਇਲਾਵਾ ਵਿੱਦਿਅਕ ਅਤੇ ਐਨ.ਸੀ.ਸੀ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਬਦਲੇ ਕੀਤਾ ਗਿਆ ਹੈ।ਲੈਫ਼: ਜਤਿੰਦਰ ਕੁਮਾਰ ਨੂੰ ਸਨਮਾਨ ਮਿਲਣ `ਤੇ ਸਕੂਲ ਸਟਾਫ ਤੇ ਇਲਾਕਾ ਨਿਵਾਸੀਆਂ `ਚ ਖੁਸ਼ੀ ਪਾਈ ਜਾ ਰਹੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …