ਪੀੜਿਤ ਨੇ ਦੀ ਜਿਲਾ ਪ੍ਰਸ਼ਾਸਨ ਤੋਂ ਕੀਤੀ ਮੁਆਵਜੇ ਦੀ ਮੰਗ
ਫਾਜਿਲਕਾ, 4 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਉਪਮੰਡਲ ਦੇ ਪਿੰਡ ਸੁਰੇਸ਼ਵਾਲਾ ਵਿੱਚ ਭਾਰੀ ਮੀਂਹ ਦੇ ਚਲਦੇ ਇੱਕ ਪੱਕੇ ਕਮਰੇ ਦੀ ਛੱਤ ਡਿੱਗ ਜਾਣ ਨਾਲ ਹਜਾਰਾਂ ਦਾ ਸਾਮਾਨ ਨਸ਼ਟ ਹੋ ਗਿਆ।ਸੁਖਦ ਪਹਲੂ ਇਹ ਰਿਹਾ ਕਿ ਉਸ ਸਮੇਂ ਕੋਈ ਪਰਵਾਰਿਕ ਮੈਂਬਰ ਕਮਰੇ ਵਿੱਚ ਨਹੀਂ ਸੀ।ਜਾਣਕਾਰੀ ਦਿੰਦੇ ਮਕਾਨ ਮਾਲਿਕ ਹਰਜੀਤ ਸਿੰਘ ਪੁੱਤਰ ਵਜੀਰ ਸਿੰਘ ਮਿਸਤਰੀ ਨੇ ਦੱਸਿਆ ਕਿ ਉਹ ਅੱਜ ਰੋਜ ਦੀ ਤਰ੍ਹਾਂ ਅੱਠ ਵਜੇ ਦੇ ਕਰੀਬ ਸ਼ਹਿਰ ਵਿੱਚ ਕੰਮ ਕਰਣ ਆ ਗਿਆ ਸੀ।ਸਾਢੇ ਅੱਠ ਵਜੇ ਦੇ ਕਰੀਬ ਜਦੋਂ ਤੇਜ ਮੀਂਹ ਚੱਲ ਰਿਹਾ ਸੀ ਤਾਂ ਪੱਕੇ ਕਮਰੇ ਦੀ ਛੱਤ ਲੈਂਟਰ ਸਹਿਤ ਹੇਠਾਂ ਆ ਡਿੱਗੀ ਉਸ ਸਮੇਂ ਮੇਰੀ ਪਤਨੀ ਅਤੇ ਬੱਚੇ ਕਮਰੇ ਵਿੱਚ ਨਹੀਂ ਹੋਣ ਦੇ ਕਾਰਨ ਜਾਨਮਾਲ ਦਾ ਨੁਕਸਾਨ ਹੋਣ ਤੋਂ ਬੱਚ ਗਿਆ।ਲੈਂਟਰ ਡਿੱਗਣ ਨਾਲ ਟੀਵੀ, ਫਰਿਜ, ਕੂਲਰ, ਫੌਲਡਿੰਗ ਬੈਡ ਅਤੇ ਹੋਰ ਸਾਮਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਜਿਸਦੀ ਕੁਲ ਕੀਮਤ ਕਰੀਬ 60 ਹਜਾਰ ਰੁਪਏ ਦੱਸੀ ਜਾ ਰਹੀ ਹੈ ।ਪੀੜਿਤ ਨੇ ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਨੂੰ ਉਚਿਤ ਮੁਆਵਜਾ ਦਵਾਇਆ ਜਾਵੇ ।
Punjab Post Daily Online Newspaper & Print Media