ਪਠਾਨਕੋਟ, 23 ਫਰਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਰਾਮਬੀਰ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਅੱਜ ਕੇ.ਸ਼ੀ.ਐਸ ਸਕੂਲ ਰਤਨਗੜ੍ਹ ਵਿਖੇ ਪਸੁ ਪਾਲਣ ਵਿਭਾਗ ਵੱਲੋ ਜਾਗਰੁਕਤਾ ਕੈਂਪ ਡਾ. ਗੁਲਸ਼ਨ ਕੁਮਾਰ ਦੀ ਪ੍ਰਧਾਨਗੀ ਵਿੱਚ ਲਗਾਇਆ ਗਿਆ।
ਕੈਂਪ ਦੋਰਾਨ ਗੁਲਸ਼ਨ ਚੰਦ ਨੇ ਕਿਹਾ ਕਿ ਹਲਕਾਅ ਬੀਮਾਰੀ ਇੱਕ ਖਤਰਨਾਕ ਬੀਮਾਰੀ ਹੈ ਅਤੇ ਇਹ ਬੀਮਾਰੀ ਕੁੱਤਾ, ਬਿੱਲੀ, ਬੰਦਰ ਆਦਿ ਦੇ ਕੱਟਣ ਨਾਲ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਨਾਲ ਹਰ ਸਾਲ ਭਾਰਤ ਵਿੱਚ ਕਰੀਬ 20 ਹਜਾਰ ਲੋਕਾਂ ਦੀ ਮੋਤ ਹੋ ਜਾਂਦੀ ਹੈ।ਉਨ੍ਹਾਂ ਕਿਹਾ ਕਿ ਅਗਰ ਕਿਸੇ ਨੂੰ ਕੁੱਤਾ ਕੱਟ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਜਖਮ ਨੂੰ ਕੱਪੜੇ ਧੋਣ ਵਾਲੇ ਸਾਬਨ ਨਾਲ ਕਰੀਬ ਪੰਜ ਤੋਂ ਸੱਤ ਵਾਰ ਧੋਣਾ ਚਾਹੀਦਾ ਹੈ ਅਤੇ ਇਸ ਤੇ ਕਿਸੇ ਕਿਸਮ ਦੀ ਪੱਟੀ ਨਹੀਂ ਬੰਨਣੀ ਚਾਹੀਦੀ।ਉਨ੍ਹਾਂ ਕਿਹਾ ਕਿ ਜਿੰਨ੍ਹੀ ਜਲਦੀ ਹੋ ਸਕੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੇ ਇਲਾਜ ਕਰਵਾਉਣਾ ਚਾਹੀਦਾ ਹੈ।ਉਨ੍ਹਾਂ ਬੱਚਿਆਂ ਨੂੰ ਤੰਦਰੁਸਤ ਜੀਵਨ ਜੀਣ ਲਈ ਹਰ ਰੋਜ ਸਵੇਰੇ ਸੈਰ ਕਰਨ ਅਤੇ ਸ਼ੁੱਧ ਭੋਜਨ ਹੀ ਖਾਣ ਬਾਰੇ ਸਲਾਹ ਦਿੱਤੀ।ਉਨ੍ਹਾਂ ਕਿਹਾ ਕਿ ਸਾਨੂੰ ਫਾਸਟ ਫੂਡ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਇਸ ਮੋਕੇ ਪ੍ਰਿੰਸੀਪਲ ਨੀਸ਼ੂ ਸਰਮਾ, ਮਨੋਜ, ਰਜਨੀ ਸੈਣੀ, ਨਵਦੀਪ, ਰਿੰਪੀ ਆਦਿ ਹਾਜ਼ਰ ਸਨ।
Check Also
ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਚੈਂਬਰਾਂ ਦੀ ਕੀਤੀ ਜਾਵੇ ਸਫਾਈ – ਵਧੀਕ ਕਮਿਸ਼ਨਰ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦਿਸ਼ਾ-ਨਿਰਦੇਸ਼ਾਂ ‘ਤੇ ਵਧੀਕ ਕਮਿਸ਼ਨਰ ਸੁਰਿੰਦਰ …