ਪਠਾਨਕੋਟ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਿੰਡ ਭਾਟੀ ਵਿਖੇ ਪਸੂ ਭਲਾਈ ਕੈਂਪ ਲਗਾਇਆ ਗਿਆ।ਪਸੂ ਪਾਲਣ ਵਿਭਾਗ ਵੱਲੋਂ ਲਗਾਇਆ ਗਿਆ ਇਹ 87ਵਾਂ ਜਾਗਰੁਕਤਾ ਕੈਂਪ ਸੀ।ਕੈਂਪ ਵਿੱਚ ਡਾ. ਵਿਜੈ ਕੁਮਾਰ ਵੈਟਨਰੀ ਅਫਸ਼ਰ ਅਤੇ ਡਾ. ਗੁਲਸ਼ਨ ਚੰਦ ਵੈਟਨਰੀ ਅਫਸ਼ਰ ਵਿਸ਼ੇਸ਼ ਤੋਰ `ਤੇ ਹਾਜ਼ਰ ਹੋਏ, ਜਦਕਿ 44 ਪਸੂ ਪਾਲਕਾਂ ਨੇ ਹਿੱਸਾ ਲਿਆ।
ਡਾ. ਵਿਜੈ ਕੁਮਾਰ ਨੇ ਕਿਹਾ ਕਿ ਇੱਕ ਤੰਦਰੁਸਤ ਸਰੀਰ ਦੇ ਲਈ ਸਾਫ ਸੁਥਰੀਆਂ ਅਤੇ ਸੁੱਧ ਖੁਰਾਕ ਹੋਣੀ ਚਾਹੀਦੀ ਹੈ ਅਤੇ ਇਹ ਖੁਰਾਕ ਸਾਨੂੰ ਆਪਣੇ ਹੀ ਘਰ ਤੋਂ ਪ੍ਰਾਪਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦੁੱਧ, ਪਨੀਰ, ਮੱਖਣ, ਦਹੀ ਆਦਿ ਅਸੀਂ ਘਰ ਵਿੱਚ ਹੀ ਤਿਆਰ ਕਰ ਕੇ ਇਸ ਘਾਟ ਨੂੰ ਪੂਰਾ ਕਰ ਸਕਦੇ ਹਾਂ। ਉਨ੍ਹਾਂ ਲੋਕਾਂ ਨੂੰ ਜਾਗਰੁਕ ਕੀਤਾ ਕਿ ਇਨ੍ਹਾਂ ਵਸਤੂਆਂ ਦੀ ਜਰਰੂਤ ਨੂੰ ਪੂਰਾ ਕਰਨ ਦੇ ਲਈ ਸਾਨੂੰ ਆਪਣੇ ਘਰ੍ਹਾਂ ਅੰਦਰ ਪਸੂ ਪਾਲਣੇ ਪੈਣਗੇ।ਕੈਂਪ ਦੋਰਾਨ ਡਾ. ਗੁਲਸ਼ਨ ਨੇ ਸਰਕਾਰ ਵੱਲੋਂ ਪਸੂ ਪਾਲਕਾਂ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅਸ਼ੀ ਪਸੂਆਂ ਨੂੰ ਘਾਤਕ ਬੀਮਾਰੀਆਂ ਤੋਂ ਕਿਵੈ ਬਚਾ ਸਕਦੇ ਹਾਂ।ਪਸ਼ੂ ਪਾਲਕਾਂ ਨੂੰ ਪਸੂਆਂ ਲਈ ਮੁਫਤ ਦਵਾਈਆਂ ਵੀ ਵੰਡੀਆਂ ਗਈਆ।
ਇਸ ਮੋਕੇ ਪਵਨ ਕੁਮਾਰ, ਕੁਲਦੀਪ ਰਾਜ, ਅਸ਼ਸੋਕ ਕੁਮਾਰ, ਹਰਬੰਸ ਸਿੰਘ, ਭੋਲੀ, ਅੰਜੂ ਬਾਲਾ, ਰੇਖਾ ਦੇਵੀ, ਉਸਾ ਦੇਵੀ, ਨਿਰਮਲਾ ਦੇਵੀ, ਕਮਲਾ ਦੇਵੀ, ਸਸੀ ਬਾਲਾ, ਰੀਟਾ ਰਾਣੀ, ਸਤੀਸ , ਤੇਜ ਸਿੰਘ, ਰਾਮ ਮੂਰਤੀ, ਰਮਨ ਕੁਮਾਰ, ਰਾਜ ਕੁਮਾਰ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …