Saturday, July 26, 2025
Breaking News

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਦੇ ਨਵੇਂ ਮੈਂਬਰ ਇੰਚਾਰਜਾਂ ਸੰਭਾਲਿਆ ਕੰਮਕਾਜ਼

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਦੇ ਨਵੇਂ ਨਿਯੁੱਕਤ ਕੀਤੇ ਗਏ ਮੈਂਬਰ PUNJ0603201907ਇੰਚਾਰਜਾਂ ਜਸਪਾਲ ਸਿੰਘ ਢਿਲੋਂ ਅਤੇ ਅਜੀਤ ਸਿੰਘ ਬਸਰਾ ਨੇ ਆਪਣਾ ਕੰਮਕਾਰ ਸੰਭਾਲ ਲਿਆ।ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਜਰਨਲ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਐਡੀਸ਼ਨ ਸਕੱਤਰ ਅਵਤਾਰ ਸਿੰਘ ਇੰਜੀ:, ਜਸਪਾਲ ਸਿੰਘ, ਹਰੀ ਸਿੰਘ, ਪ੍ਰਿੰਸਪਾਲ ਸਿੰਘ ਅਤੇ ਸੁਸਾਇਟੀ ਦੇ ਹੋਰ ਅਹੁੱਦੇਦਾਰ ਵੀ ਇਸ ਸਮੇਂ ਹਾਜ਼ਰ ਸਨ।ਪ੍ਰਧਾਨ ਨਿਰਮਲ ਸਿੰਘ ਨੇ ਚੀਫ਼ ਖਾਲਸਾ ਦੀਵਾਨ ਸੁਸਾਇਟੀ ਨੂੰ ਚੜਦੀ ਕਲਾ ਵਿੱਚ ਲੈ ਕੇ ਜਾਣ ਅਤੇ ਸਿੱਖ ਸਮਾਜ ਦੀ ਨਵੀਂ ਪਨੀਰੀ ਨੂੰ ਮਿਆਰੀ ਵਿਦਿਆ ਪ੍ਰਦਾਨ ਕਰਕੇ ਬੱਚਿਆਂ ਦੇ ਸਰਵਪੱਖੀ ਵਿਕਾਸ ਦੇ ਨਾਲ ਉਨਾਂ ਨੂੰ ਸਿੱਖੀ ਵਿੱਚ ਪਰਪੱਕ ਕਰਨ ਦਾ ਪ੍ਰਣ ਦੁਹਰਾਇਆ।ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਚੀਫ਼ ਖਾਲਸਾ ਦੀਵਾਨ `ਚ ਆਏ ਨਿਘਾਰ ਦਾ ਸੁਧਾਰ ਕਰਨਾ ਅਤੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨਾ ਹੈ।ਅਜੀਤ ਸਿੰਘ ਬਸਰਾ ਨੇ ਬੱਚਿਆਂ ਵਿੱਚ ਸਿੱਖ ਸਿਧਾਂਤਾਂ ਨੂੰ ਦ੍ਰਿੜ ਕਰਨ ਵਿੱਚ ਅਧਿਆਪਕਾਂ ਨੂੰ ਭਰਪੂਰ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ।ਸਕੂਲ ਸਟਾਫ ਵਲੋਂ ਮੈਂਬਰ ਇੰਚਾਰਜਾਂ ਅਤੇ ਸੁਸਾਇਟੀ ਦੇ ਅਹੁੱਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਸਕੂਲ ਪਿ੍ਰੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆਂ` ਕਿਹਾ।
 

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply