Tuesday, July 29, 2025
Breaking News

ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਗੋਸਲਾਂ `ਚ ਸਾਈਕਲ ਵੰਡ ਸਮਾਗਮ

ਸਮਰਾਲਾ, 6 ਮਾਰਚ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਮਾਈ ਭਾਗੋ ਸਕੀਮ ਅਧੀਨ PUNJ060320190910+1 ਅਤੇ 10+2 ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਈਕਲ ਵੰਡ ਸਕੀਮ ਅਧੀਨ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਗੋਸਲਾਂ ਦੇ ਕੈਂਪਸ ਵਿੱਚ ਸਾਈਕਲ ਵੰਡ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।ਉਨ੍ਹਾਂ ਨੇ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਸੱਦੀ, ਸਰਪੰਚ ਮੇਜਰ ਸਿੰਘ, ਐਸ.ਐਮ.ਸੀ ਚੇਅਰਮੈਨ ਹਰਦੇਵ ਸਿੰਘ ਦੀ ਹਾਜਰੀ ਵਿੱਚ ਵਿਦਿਆਰਥਣਾਂ ਨੂੰ ਸਾਈਕਲ ਤਕਸੀਮ ਕੀਤੇ।ਹਾਜਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨਾਂ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥਣਾਂ ਦੀ ਸਿੱਖਿਆ ਲਈ ਬਚਨਬੱਧ ਹੈ। ਇਸ ਮੌਕੇ ਸੁਖਵੀਰ ਸਿੰਘ ਪੱਪੀ, ਸਨੀ ਦੂਆ ਐਮ.ਸੀ, ਜਸਵੀਰ ਕੌਰ ਮੈਂਬਰ ਬਲਾਕ ਸੰਮਤੀ, ਅਵਤਾਰ ਸਿੰਘ ਬੈਨੀਪਾਲ, ਭਿੰਦਰ ਸਿੰਘ, ਜਗਰੂਪ ਸਿੰਘ, ਪ੍ਰੇਮ ਸਿੰਘ, ਪਾਲੀ ਸਿੰਘ, ਕੁਲਵੀਰ ਸਿੰਘ, ਜੱਗਾ ਸਿੰਘ ਸਾਰੇ ਪੰਚ, ਨਿਰਮਲ ਸਿੰਘ ਬਾਬਾ, ਬਿੱਕਰ ਸਿੰਘ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸਨ।ਮੰਚ ਸੰਚਾਲਨ ਹਰਮਿੰਦਰ ਸਿੰਘ ਸ਼ਾਹੀ ਨੇ ਬਾਖੂਬੀ ਨਿਭਾਈ।  
 
 

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply