ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪਿੰਡ ਸਰਵਾਲੀ ਡੇਰਾ ਬਾਬਾ ਨਾਨਕ ਰੋਡ ਵਿਖੇ 11000 ਵਰਗ ਗਜ਼ ਜਗ੍ਹਾ ਵਿੱਚ ਮਾਤਾ ਸੁਲੱਖਣੀ ਜੀ ਭਲਾਈ ਕੇਂਦਰ ਦੀ ਉਸਾਰੀ ਅਧੀਨ ਇਮਾਰਤ ਦੀ ਪਹਿਲੀ ਮੰਜਿਲ ਦਾ ਅੱਜ ਲੈਂਟਰ ਪਾਇਆ ਗਿਆ।ਲੈਂਟਰ ਦੀ ਸੇਵਾ ਦੌਰਾਨ ਭਾਈ ਗੁਰਇਕਬਾਲ ਸਿੰਘ, ਭਾਈ ਹਰਮਿੰਦਰ ਸਿੰਘ ਕਾਰਸੇਵਾ ਵਾਲੇ, ਡਾਕਟਰ ਸੁਰਜੀਤ ਸਿੰਘ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਵੱਡੀ ਗਿਣਤੀ `ਚ ਸੰਗਤਾਂ ਹਾਜਰ ਸਨ।ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਮਾਤਾ ਸੁਲੱਖਣੀ ਜੀ ਭਲਾਈ ਕੇਂਦਰ ਟਰੱਸਟ ਜੋ ਉਸਾਰੀ ਅਧੀਨ ਹੈ ਇਮਾਰਤ ਜਲਦ ਤਿਆਰ ਕਰਕੇ ਸੰਗਤਾਂ ਨੂੰ ਸਮਰਪਿਤ ਕੀਤੀ ਜਾਵੇਗੀ।ਉਨਾਂ ਕਿਹਾ ਕਿ ਮਾਤਾ ਸੁਲੱਖਣੀ ਜੀ ਭਲਾਈ ਕੇਂਦਰ ਵਿਖੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦਿੱਤਾ ਜਾਵੇਗਾ।ਫ੍ਰੀ ਗੁਰਮਤਿ ਸੰਗੀਤ ਅਕੈਡਮੀ, ਡਿਗਰੀ ਕਾਲਜ ਤੋਂ ਇਲਾਵਾਂ ਲੜਕੀਆਂ ਲਈ ਫ੍ਰੀ ਸਿਲਾਈ ਕਢਾਈ ਸੈਂਟਰ ਖੋਲੇ ਜਾਣਗੇ।ਇਹ ਸਾਰੀਆਂ ਸੇਵਾਵਾਂ ਬਿਲਕੁੱਲ ਨਿਸ਼ਕਾਮ ਹੋਣਗੀਆਂ।ਭਾਈ ਸਾਹਿਬ ਜੀ ਨੇ ਕਿਹਾ ਕਿ ਇਹਨਾਂ ਸਾਰੀਆਂ ਸੇਵਾਵਾਂ ਦੀ ਦੇਖ-ਰੇਖ ਡਾਕਟਰ ਸੁਰਜੀਤ ਸਿੰਘ ਜੀ ਨੂੰ ਸੌਂਪੀ ਗਈ ਹੈ।ਇਸ ਮੌਕੇ ਵਿਸ਼ੇਸ਼ ਗੁਰਮਤਿ ਸਮਾਗਮ ਵੀ ਕਰਵਾਏ ਗਏ, ਜਿਸ ਵਿੱਚ ਰਾਗੀ ਜਥਿਆਂ ਨੇ ਕਥਾ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …