Friday, February 14, 2025

ਇੰਟਰਨੈਸ਼ਲ ਫਤਿਹ ਅਕੈਡਮੀ ਵਿਖੇ ਸਾਰਾਗੜ੍ਹੀ ਸਾਕੇ ਨੂੰ ਸਮਰਪਿੱਤ ਸਨਮਾਨ ਸਮਾਰੋਹ

PPN11091405
ਜੰਡਿਆਲਾ ਗੁਰੂ, 11 ਸਤੰਬਰ (ਹਰਿੰਦਰਪਾਲ ਸਿੰਘ)- ਅੱਜ ਇੰਟਰਨੈਸ਼ਲ ਫਤਿਹ ਅਕੈਡਮੀ ਵਿਚ ਸਾਰਾਗੜ੍ਹੀ ਸਾਕੇ ਨੂੰ ਸਮਰਪਿੱਤ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਾਕੇ ਨਾਲ ਸਬੰਧਤ 21 ਸ਼ਹੀਦ ਪਰਿਵਾਰਾਂ ਨੂੰ ਸਨਮਾਨ ਚਿੰਨ ਦੇਕੇ ਉਤਸਾਹਿਤ ਕੀਤਾ ਗਿਆ।ਅਕੈਡਮੀ ਦੇ ਬੱਚਿਆ ਵਲੋਂ ਆਏ ਹੋਏ ਵਿਦੇਸ਼ੀ ਮਹਿਮਾਨਾ ਦੀ ਮਹਿਮਾਨ ਨਿਵਾਜ਼ੀ ਲਈ ਸਿੱਖ ਵਿਰਸੇ ਤੋਂ ਜਾਣੂ ਕਰਵਾਉਂਦੇ ਹੋਏ ਗਤਕੇ ਦੇ ਸ਼ਾਨਦਾਰ ਜੋਹਰ ਦਿਖਾਏ ਗਏ।ਸਮਾਰੋਹ ਵਿਚ ਰਿਟਾਇਰਡ ਜਨਰਲ ਜੁਗਿੰਦਰ ਜਸਵੰਤ ਸਿੰਘ ਨੇ ਮੁੱਖ ਮਹਿਮਾਨ ਵਜੋ ਹਾਜ਼ਰੀ ਭਰੀ।ਇਸ ਤੋਂ ਇਲਾਵਾ ਖਾਸ ਮਹਿਮਾਨਾ ਵਿਚ ਬ੍ਰਿਗ ਮਾਰਕ ਇਬਰਾਹਿਮ ‘ਉ.ਬੀ.ਈ’ ਅਤੇ ਬ੍ਰਿਟਿਸ਼ ਆਰਮੀ ਦੇ ਡੈਲੀਕੇਟ ਸ਼ਾਮਿਲ ਸਨ।
ਸਾਰਾਗੜ੍ਹੀ ਦੀ ਜੰਗ ਸਿੱਖਾਂ ਦੇ ਇਤਿਹਾਸ ਦੀ ਇਕ ਅਦੁੱਤੀ ਮਿਸਾਲ ਹੈ।ਇਸ ਲੜਾਈ ਵਿਚ 21 ਜਾਂਬਾਜ ਸਿੱਖ ਸੂਰਮਿਆਂ ਨੇ 10000 ਅਫਗਾਨੀ ਅਤੇ ਕਬਾਇਲੀ ਪਠਾਨਾ ਨਾਲ ਮੁਕਾਬਲਾ ਕੀਤਾ ਸੀ।ਇਹ ਲੜਾਈ ਲਗਾਤਾਰ ਸੱਤ ਘੰਟੇ ਚੱਲੀ ਸੀ ਜਿਸ ਵਿਚ 200 ਪਠਾਨਾਂ ਨੂੰ ਮੋਤ ਦੇ ਘਾਟ ਉਤਾਰਕੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਲਈਆ ਸਨ। ਕੈਪਟਨ ਜਗਜੀਤ ਸਿੰਘ, ਕੋਰਪੇਰਲ ਹਰਪ੍ਰੀਤ ਕੋਰ ਅਤੇ ਸz: ਜਤਿੰਦਰਬੀਰ ਸਿੰਘ ਵਿਦੇਸ਼ੀ ਡੈਲੀਕੇਟਸ ਕੋਲੋ ਅਕੈਡਮੀ ਦੇ ਵਿਦਿਆਰਥੀਆਂ ਨੇ ਵੱਖ ਵੱਖ ਸਵਾਲ ਕੀਤੇ।
ਇਸ ਮੋਕੇ ਲੇਖਕ ਗੁਰਿੰਦਰਪਾਲ ਸਿੰਘ ਵਲੋਂ ਇਹਨਾ ਸ਼ਹੀਦਾ ਨੂੰ ਸਮਰਪਿਤ ਇਕ ਪੁਸਤਕ ‘ਸਾਰਾਗੜ੍ਹੀ’ ਰਿਲੀਜ਼ ਕੀਤੀ ਗਈ।ਜਿਸ ਵਿਚ ਲੇਖਕ ਨੇ ਇਸ ਲੜਾਈ ਨੂੰ ਪੂਰੇ ਵਿਸਥਾਰ ਨਾਲ ਪ੍ਰਕਾਸ਼ਿਤ ਕੀਤਾ ਹੈ। ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਇਹ ਸ਼ਹੀਦ ਕੋਮ ਦਾ ਸਰਮਾਇਆ ਹੁੰਦੇ ਹਨ ਅਤੇ ਸਾਨੂੰ ਇਹਨਾ ਸ਼ਹੀਦ ਪਰਿਵਾਰਾਂ ਨੂੰ ਬਣਦਾ ਮਾਨ ਸਨਮਾਨ ਦੇਣਾ ਚਾਹੀਦਾ ਹੈ ਅਤੇ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਇੰਟਰਨੈਸ਼ਨਲ ਫਤਿਹ ਅਕੈਡਮੀ ਵਲੋਂ ਕਰਵਾਇਆ ਗਿਆ ਹੈ।ਉਹਨਾ ਕਿਹਾ ਕਿ ਇਸਤੋਂ ਇਲਾਵਾ ਵੀ ਅਕੈਡਮੀ ਵਲੋਂ ਲਗਾਤਾਰ ਸਿੱਖ ਵਿਰਸੇ ਨਾਲ ਸਬੰਧਤ ਪ੍ਰੋਗ੍ਰਾਮ ਕਰਵਾਕੇ ਸਿੱਖ ਵਿਦਿਆਰਥੀਆ ਨੂੰ ਉਹਨਾ ਦੇ ਵਿਰਸੇ ਤੋਂ ਜਾਣੂ ਕਰਵਾਇਆ ਜਾਦਾ ਰਹਿੰਦਾ ਹੈ।ਸਾਨੂੰ ਵੀ ਸਾਰਿਆ ਨੂੰ ਨਸ਼ੇ ਆਦਿ ਛੱਡਕੇ ਪੂਰਨ ਗੁਰਸਿੱਖ ਜੀਵਨ ਜਿਉਣਾ ਚਾਹੀਦਾ ਹੈ।
ਸz: ਜਗਬੀਰ ਸਿੰਘ ਚੇਅਰਮੈਨ ਇੰਟਰਨੈਸ਼ਨਲ ਫਤਿਹ ਅਕੈਡਮੀ ਵਲੋਂ ਆਏ ਹੋਏ ਵਿਦੇਸ਼ੀ ਮਹਿਮਾਨਾ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ ਜਿਹਨਾ ਨੇ ਅਪਨਾ ਕੀਮਤੀ ਸਮਾਂ ਕੱਢਕੇ ਇਸ ਸਮਾਰੋਹ ਵਿਚ ਹਾਜ਼ਰੀ ਭਰੀ।ਸਮਾਰੋਹ ਵਿਚ ਹੋਰਨਾ ਤੋਂ ਇਲਾਵਾ  ਸਾਬਕਾ ਜਥੇਦਾਰ ਪ੍ਰੋ: ਮਨਜੀਤ ਸਿੰਘ, ਐਡਵੋਕੇਟ ਜਸਵਿੰਦਰ ਸਿੰਘ ਮੈਂਬਰ ਸ੍ਰੋਮਣੀ ਕਮੇਟੀ, ਕਿਰਨਜੀਤ ਕੋਰ ਮੈਂਬਰ ਸ੍ਰੋਮਣੀ ਕਮੇਟੀ, ਬਿੰਗ ਮਾਰਕ ਇਬਰਾਹਿਮ, ਲੈਫ: ਕਰਨਲ ਸਾਈਮਨ ਕੋਇਲਰ, ਲੈਫ: ਕਰਨਲ ਜੋਹਨ ਕੈਂਡਾਲ, ਕੈਪਟਨ ਜਗਜੀਤ ਸਿੰਘ ਮਰਵਾਹਾ, ‘ਡਬਲਿਉ. ਓ. ਆਈ’ ਅਸ਼ੋਕ ਚੋਹਾਨ, ਕੋਰਪੇਰਲ ਹਰਪ੍ਰੀਤ ਕੋਰ, ਗੁਰਪਾਲ ਸਿੰਘ, ਪੀ.ਟੀ.ਈ ਜਤਿੰਦਰ ਸਿੰਘ ਧਾਲੀਵਾਲ ਆਦਿ ਹਾਜ਼ਿਰ ਸਨ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …

Leave a Reply