Friday, December 27, 2024

ਪੰਜਾਬ ਸਰਕਾਰ ਨੇ ਸਟੇਟ ਅਵਾਰਡ-ਟੂ-ਫਿਜ਼ੀਕਲੀ ਹੈਂਡੀਕੈਪਡ-2014 ਲਈ ਅਰਜ਼ੀਆਂ ਮੰਗੀਆਂ

PPN11091403
ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵਲੋਂ ਅਪੰਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ  ਕਰਨ ਵਾਲੇ ਵਿਅਕਤੀਆਂ ਨੂੰ ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ ਸਾਲ 2014 ਲਈ ਸਨਮਾਨਿਤ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰ ਵਲੋਂ ਇਹ ਸਨਮਾਨ ਅੰਗਹੀਣ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ ਵਲੋਂ ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਕੀਤੇ ਕੰਮਾਂ ਦੇ ਅਧਾਰ ਤੇ ਦਿੱਤਾ ਜਾਂਦਾ ਹੈ।ਅਪੰਗ ਵਿਅਕਤੀਆਂ ਦੇ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸੰਸਥਾ/ ਐਨ.ਜੀ.ਓਜ਼ ਨੂੰ 25000/- ਰੁਪਏ ਪ੍ਰਤੀ ਸੰਸਥਾ, ਅੰਗਹੀਣ ਖਿਡਾਰੀ / ਔਰਤਾਂ ਲਈ ਨਿੱਜੀ ਯੋਗਤਾ/ਪ੍ਰਾਪਤੀਆਂ ਲਈ 5000/- ਰੁਪਏ ਪ੍ਰਤੀ ਖਿਡਾਰੀ ਅਤੇ ਕਰਮਚਾਰੀ/ ਸਵੈ-ਕਰਮਚਾਰੀ/ ਵਿਅਕਤੀਗਤ 10,000/- ਰੁਪਏ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਕੈਟਾਗਿਰੀ ਵਿਚੋਂ ਇਕ ਕਰਮਚਾਰੀ/ ਸਵੈ-ਰੋਜ਼ਗਾਰ/ ਵਿਅਕਤੀਗਤ ਨੂੰ ਹੀ ਚੁਣੇ ਜਾਣ ਦੀ ਵਿਵਸਥਾਹੈ।ੁਨ੍ਹਾਂ ਦੱਸਿਆ ਕਿ ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ-2014 ਲਈ ਯੋਗ ਬਿਨੈਕਾਰ ਇਸ ਵਿਭਾਗ ਦੇ ਜਿਲ੍ਹਾ ਪੱਧਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਪਾਸੋਂ ਨਿਰਧਾਰਤ ਪ੍ਰੋਫਾਰਮਾਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾਂ ਪੱਧਰ ਤੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਿਨ ਕੀਤਾ ਗਿਆ ਹੈ।  ਉਨ੍ਹਾ ਅੱਗੇ ਦੱਸਿਆ ਕਿ ਬਿਨੈਕਾਰ ਆਪਣੇ ਬੇਨਤੀ ਪੱਤਰ ਜ਼ਿਲ੍ਹਾ ਪੱਧਰੀ ਕਮੇਟੀ ਦੀ ਪ੍ਰਵਾਨਗੀ/ ਸਿਫਾਰਸ਼ ਸਹਿਤ ਮੁੱਖ ਦਫਤਰ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਐਸ.ਸੀ.ਓ.ਨੰ: 102-103 ਸੈਕਟਰ 34-ਏ ਚੰਡੀਗੜ੍ਹ ਵਿਖੇ ਮਿਤੀ 30-09-2014 ਜਾਂ ਇਸ ਤੋ ਪਹਿਲਾਂ ਪਹਿਲਾਂ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਮੇਟੀ ਦੀ ਸਿਫਾਰਸ਼ ਤੋਂ ਬਿਨ੍ਹਾਂ ਅਤੇ ਨਿਸਚਿਤ ਮਿਤੀ ਬਾਅਦ ਪ੍ਰਾਪਤ ਬਿਨੈ ਪਤਰਾਂ ਤੇ ਕੋਈ ਵਿਚਾਰ ਨਹੀ ਕੀਤਾ ਜਾਵੇਗਾ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply