Friday, December 27, 2024

ਕੰਪਿਊਟਰ ਅਧਿਆਪਕ ਦੀ ਭੁੱਖ ਹੜਤਾਲ ਗਿਆਰਵੇਂ ਦਿਨ ਵਿੱਚ ਦਾਖਲ

ਸਿੱਖਿਆ ਵਿਭਾਗ ਵਿੱਚ ਸ਼ਿਫਟਿੰਗ ਨੂੰ ਲੈ ਕੇ ਸੰਘਰਸ਼ ਦਾ ਐਲਾਨ

PPN11091407

ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ)- ਕੰਪਿਊਟਰ ਟੀਚਰ ਯੂਨੀਅਨ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੀ ਮੀਟਿੰਗ ਜ੍ਹਿਲਾ ਪ੍ਰਧਾਨ ਅਮਨ ਕੁਮਾਰ ਅਤੇ ਜਨਰਲ ਸਕੱਤਰ ਸ੍ਰ. ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਕੰਪਨੀ ਬਾਗ ਵਿਖੇ ਮਿਤੀ 11/09/14 ਨੂੰ ਹੋਈ। ਇਸ ਵਿੱਚ ਅਮਨ ਕੁਮਾਰ ਨੇ ਦਸਿਆ ਕਿ ਕੰਪਿਊਟਰ ਅਧਿਆਪਕਾਂ ਦੀਆਂ ਤਿੰਨੋ ਯੂਨੀਅਨ ਕੰਪਿਊਟਰ ਟੀਚਰ ਯੂਨੀਅਨ, ਵੋਕੇਸ਼ਨਲ ਮਾਸਟਰ ਯੂਨੀਅਨ ਅਤੇ ਕੰਪਿਊਟਰ ਮਾਸਟਰ ਯੂਨੀਅਨ ਦੇ ਸਾਝੇ ਫਰੰਟ ਵੱਲੋ ਲੜੀਵਾਰ ਭੁੱਖ ਹੜਤਾਲ 11 ਦਿਨ ਵਿੱਚ ਦਾਖਲ ਹੋ ਗਈ ਹੈ । ਜੋ ਕਿ ਮੋਹਾਲੀ ਵਿਖੇ ਚੱਲ ਰਹੀ ਹੈ । ਪਰ ਅਜੇ ਤੱਕ ਸਰਕਾਰ ਵੱਲੋ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸੰਬਧੀ ਕੋਈ ਵੀ ਪ੍ਰਤੀਕ੍ਰਿਆ ਨਜ਼ਰ ਨਹੀ ਆ ਰਹੀ ਜਿਸ ਨਾਲ ਹਰ ਰੋਜ ਕੰਪਿਊਟਰ ਅਧਿਆਪਕਾਂ ਦੇ ਰੋਸ਼ ਵਿੱਚ ਵਾਧਾ ਹੋ ਰਿਹਾ ਹੈ ।ਸ੍ਰ. ਪਰਮਿੰਦਰ ਸਿੰਘ ਦੇ ਪ੍ਰੈਸ ਨੂੰ ਜਾਣਕਾਰੀ ਦਿਦਿਆ ਹੋਇਆ ਦਸਿਆ ਹੈ ਕਿ ਜੇਕਰ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੀਆ ਸੇਵਾਵਾਂ ਨੂੰ ਸਿੱਖਿਆ ਵਿਭਾਗ ਵਿੱਚ ਸਿਫਟ ਨਾ ਕੀਤਾ ਤਾਂ ਮਿਤੀ 21/09/14 ਨੂੰ ਸੂਬਾ ਪਧਰੀ ਰੋਸ਼ ਰੈਲੀ ਮੋਹਾਲੀ ਵਿਖੇ ਕੀਤੀ ਜਾਵੇਗੀ ਅਤੇ ਭੁਖ ਹੜਤਾਲ ਨੂੰ ਮਰਨਵਰਤ ਵਿੱਚ ਤਬਦੀਲ ਕਰਦੇ ਹੋਏ ਕੰਪਿਊਟਰ ਮਾਸਟਰ ਯੂਨੀਅਨ ਦੇ ਪ੍ਰਧਾਨ ਸ੍ਰ ਗੁਰਵਿੰਦਰ ਸਿੰਘ ਬਾਜਵਾ 21/09/14 ਨੂੰ ਮਰਨਵਰਤ ਤੇ ਬੈਠਣਗੇ। ਅਤੇ ਕੰਪਿਊਟਰ ਟੀਚਰ ਯੂਨੀਅਨ ਅੰਮ੍ਰਿਤਸਰ ਇਸ ਦਾ ਪੂਰਾ ਸਮਰਥਨ ਕਰੇਗੀ ।ਕੰਪਿਊਟਰ ਅਧਿਆਪਕਾ ਨੇ ਚੇਤਾਵਨੀ ਦਿਤੀ ਕਿ ਜੇਕਰ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾ ਨਾ ਮੰਨਿਆ ਤਾ ਸੰਘਰਸ਼ ਨੂੰ ਹੋਰ ਤੇਜ਼ ਪੂਰੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ।ਇਸ ਮੌਕੇ ਜਿਲ੍ਹਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਗੁਰਇਕਬਾਲ ਸਿੰਘ, ਸੋਰਬ ਜੈਨ ,ਗੁਰਪ੍ਰੀਤ ਸਿੰਘ, ਮਨਦੀਪ ਸੰਧੂ, ਕਵਲਜੀਤ ਸਿੰਘ, ਰਾਜ ਕੁਮਾਰ, ਸੁਮੰਤ ਗੁਪਤਾ, ਹਰਦੀਪ ਸਿੰਘ,ਅੰਕਿਤ ਸ਼ਰਮਾ, ਮਨਦੀਪ ਸਿੰਘ, ਮਨਪ੍ਰੀਤ ਸਿੰਘ, ਕਰਨਬੀਰ ਸਿੰਘ, ਰੁਪਿੰਦਰ ਸਿੰਘ, ਵਿਕੇਸ਼, ਰਜੇਸ਼, ਜਗਦੀਪ ਸਿੰਘ, ਹਰਪਾਲ ਸਿੰਘ, ਪ੍ਰਭਪ੍ਰੀਤ ਸਿੰਘ, ਪ੍ਰਭਜੀਤ ਸਿੰਘ, ਸਲਵਿੰਦਰ ਸਿੰਘ,ਅਮਰਜੀਤ ਸਿੰਘ, ਰਜਿੰਦਰ ਸਿੰਘ ਤੋਂ ਇਲਾਵਾ ਜਿਲ੍ਹੇ ਭਰ ਤੋਂ ਆਏ ਸੈਂਕੜੇ ਕੰਪਿਊਟਰ ਅਧਿਆਪਕ ਸ਼ਾਮਿਲ ਸਨ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply