ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਦਫਤਰ ਵਿਖੇ ਹੋਈ ਮੀਟਿੰਗ ਵਿਚ ਚੀਫ ਖਾਲਸਾ ਦੀਵਾਨ ਵਲੋਂ ਜੰਮੂ ਕਸ਼ਮੀਰ ਵਿਚ ਭਿਆਨਕ ਹੜ੍ਹ ਜਿਹੀ ਕੁਦਰਤੀ ਕਰੋਪੀ ਦੇ ਸ਼ਿਕਾਰ, ਘਰੋਂ ਬੇਘਰ ਅਤੇ ਰੋਟੀ ਤੋਂ ਵੀ ਮੁਥਾਜ ਹੋਏ ਪੀੜ੍ਹਤਾਂ ਲਈ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਚੀਫ ਖਾਲਸਾ ਦੀਵਾਨ ਵਲੋਂ ਉਥੋਂ ਦੀ ਠੰਡ ਅਤੇ ਬੀਮਾਰੀ ਨਾਲ ਗ੍ਰਸਤ ਵਸਨੀਕਾਂ ਲਈ 1000 ਕੰਬਲ ਭੇਜਣ ਦਾ ਐਲਾਨ ਕੀਤਾ ਗਿਆ ਜਿਹੜੇ ਕਿ ਅੰਮ੍ਰਿਤਸਰ ਸਵਦੇਸ਼ੀ ਮਿਲ ਤੋਂ ਚੰਗੀ ਕੁਆਲਿਟੀ ਵਿਚ 5 ਲੱਖ ਰੁਪਏ ਦੀ ਲਾਗਤ ਨਾਲ ਖਰੀਦ ਲਏ ਗਏ ਹਨ।ਇਹ ਕੰਬਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸੀ੍ਰ ਰਵੀ ਭਗਤ ਦੇ ਸਹਿਯੋਗ ਨਾਲ ਸਪੈਸ਼ਲ ਫਲਾਈਟ ਰਾਹੀਂ ਜੰਮੂ ਕਸ਼ਮੀਰ ਭੇਜ ਦਿੱਤੇ ਜਾਣਗੇ।ਇਸ ਮੌਕੇ ਪ੍ਰਧਾਨ ਚੀਫ ਖਾਲਸਾ ਦੀਵਾਨ, ਸ: ਚਰਨਜੀਤ ਸਿੰਘ ਚੱਢਾ ਨੇ ਦਸਿਆ ਕਿ ਸਰਬਤ ਦਾ ਭਲਾ ਮੰਗਣ ਅਤੇ ਮਾਨਵਤਾ ਦੀ ਸੇਵਾ ਵਿਚ ਹਮੇਸ਼ਾ ਅੱਗੇ ਰਹਿਣ ਵਾਲੀ ਸੰਸਥਾ ਚੀਫ ਖਾਲਸਾ ਦੀਵਾਨ ਵਲੋਂ 1000 ਕੰਬਲਾਂ ਰਾਹੀਂ ਹੜ੍ਹ ਤ੍ਰਾਸਦੀ ਦੇ ਸ਼ਿਕਾਰ ਲੋਕਾਂ ਲਈ ਰਾਹਤ ਕਾਰਜ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਸਮੇਂ ਸਮੇਂ ਤੇ ਉਨ੍ਹਾਂ ਨੂੰ ਆਰਥਕ ਸਹਾਇਤਾ ਅਤੇ ਹੋਰ ਰਾਹਤ ਸਮੱਗਰੀ ਵੀ ਭੇਜੀ ਜਾਵੇਗੀ। ਉਨ੍ਹਾਂ ਮੀਟਿੰਗ ਦੌਰਾਨ ਹਾਜਰ ਪ੍ਰਿੰਸੀਪਲ ਸਾਹਿਬਾਨ ਅਤੇ ਹੋਰਨਾਂ ਅਹੁਦੇਦਾਰਾਂ ਨੂੰ ਵੀ ਜੰਮੂ ਕਸ਼ਮੀਰ ਵਿਚ ਆਈ ਇਸ ਮੁਸ਼ਕਲ ਘੜੀ ਦਾ ਸਾਹਮਣਾ ਕਰ ਰਹੇ ਸਿੱਖਾਂ ਅਤੇ ਹੋਰਨਾਂ ਭਾਈਚਾਰੇ ਦੇ ਲੋਕਾਂ ਲਈ ਹਰ ਸੰਭਵ ਮਦਦ ਕਰਨ ਲਈ ਵੀ ਪ੍ਰੇਰਿਤ ਕੀਤਾ। ਚੀਫ ਖਾਲਸਾ ਦੀਵਾਨ ਵਲੋਂ ਦੋ ਮੈਂਬਰ ਸਾਹਿਬਾਨ ਨੂੰ ਜੰਮੂ ਕਸ਼ਮੀਰ ਵਿਖੇ ਉਥੋਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਭੇਜਣ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ, ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਨਾ, ਸ: ਇੰਦਰਪੀ੍ਰਤ ਸਿੰਘ ਚੱਢਾ, ਸ: ਐਸ. ਪੀ. ਸਿੰਘ ਵਾਲੀਆ , ਸ; ਸੁਰਜੀਤ ਸਿੰਘ , ਐਡੀਸ਼ਨਲ ਆਨਰੇਰੀ ਸਕੱਤਰਾਂ ਵਿਚ ਸ: ਪ੍ਰਿਤਪਾਲ ਸਿੰਘ ਜੀ ਸੇਠੀ, ਸ: ਹਰਮਿੰਦਰ ਸਿੰਘ ਜੀ, ਸ: ਸਵਿੰਦਰ ਸਿੰਘ ਕੱਥੂਨੰਗਲ, ਸ: ਧਨਰਾਜ ਸਿੰਘ, ਸ: ਸਰਬਜੀਤ ਸਿੰਘ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਸਮੇਤ ਚੀਫ ਖਾਲਸਾ ਦੀਵਾਨ ਅਧੀਨ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਮੌਜੂਦ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …