Saturday, August 9, 2025
Breaking News

ਮੁੱਖ ਮੰਤਰੀ ਸ. ਬਾਦਲ 15 ਸਤੰਬਰ ਨੂੰ ਫਾਜਿਲਕਾ ਜਿਲ੍ਹੇ ਦੇ ਬਰਸਾਤ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ – ਬਰਾੜ

PPN12091416

ਫਾਜਿਲਕਾ, 12 ਸਤੰਬਰ (ਵਿਨੀਤ ਅਰੋੜਾ) – ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ 15 ਸਤੰਬਰ ਨੂੰ ਫਾਜਿਲਕਾ ਜਿਲ੍ਹੇ ਦੇ ਬਰਸਾਤ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਇਨ੍ਹਾਂ ਇਲਾਕੀਆਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਮੌਕੇ ਤੇ ਆਦੇਸ਼ ਜਾਰੀ ਕਰਨਗੇ ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਮੁੱਖ ਮੰਤਰੀ ਦੇ ਦੌਰੇ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਦਿੱਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਅਬੋਹਰ ਸਬ ਡਵੀਜ਼ਨ ਦੇ ਬੱਲੂਆਣਾ, ਰਾਮਗੜ, ਗੱਦਾ ਡੋਬ, ਭੰਗਾਲਾ, ਕੁੰਡਲ, ਧਰਾਂਗਵਾਲਾ, ਪੱਟੀ ਤਾਜ਼ਾ, ਗੋਬਿੰਦਗੜ ਅਤੇ ਕੇਰਾ ਖੇੜਾ ਪਿੰਡਾਂ ਤੋਂ ਇਲਾਵਾ ਅਬੋਹਰ ਬਾਈ ਪਾਸ ਆਦਿ ਬਰਸਾਤ ਤੋਂ ਪ੍ਰਭਾਵਿਤ ਇਲਾਕੀਆਂ ਦਾ ਦੌਰਾ ਕਰਨਗੇ । ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਫਾਜਿਲਕਾ ਸਬ ਡਵੀਜ਼ਨ ਦੇ ਪਿੰਡ ਝੂਮਿਆਂ ਵਾਲੀ, ਕਟੈਹੜਾ, ਘੱਲੂ, ਖੂਈ ਖੇੜਾ ਅਤੇ ਸ਼ਜਰਾਣਾ ਦਾ ਦੌਰਾ ਕੀਤਾ ਜਾਵੇਗਾ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਜਾਵੇਗਾ ।ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਵੱਲੋਂ ਕੀਤੇ ਗਏ ਰਾਹਤ ਕਾਰਜਾਂ ਅਤੇ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਰਿਪੋਰਟ ਤੁਰੰਤ ਭੇਜੀ ਜਾਵੇ ਤਾਂ ਜੋ ਇਨ੍ਹਾਂ ਕੰਮਾਂ ਲਈ ਹੋਰ ਫੰਡ ਜਾਰੀ ਕਰਵਾਏ ਜਾ ਸਕਣ।ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਸ. ਗੁਰਜੀਤ ਸਿੰਘ ਐਸ. ਡੀ.ਐਮ. ਜਲਾਲਾਬਾਦ, ਸ. ਕੁਲਪ੍ਰੀਤ ਸਿੰਘ (ਜੀ.ਏ.) ਫਾਜਿਲਕਾ, ਸ.ਰਾਜਪਾਲ ਸਿੰਘ ਐਸ.ਡੀ.ਐਮ. ਅਬੋਹਰ, ਡਾ. ਬਲਜੀਤ ਸਿੰਘ ਸਿਵਲ ਸਰਜਨ, ਸ. ਜਸਵੰਤ ਸਿੰਘ ਢਿੱਲੋ ਡੀ.ਟੀ.ਓ. ਤੋਂ ਇਲਾਵਾ ਮਾਲ ਵਿਭਾਗ, ਪੇਂਡੂ ਵਿਕਾਸ, ਜਲ ਨਿਕਾਸੀ, ਸੀਵਰੇਜ ਬੋਰਡ, ਸਿੰਚਾਈ ਵਿਭਾਗ, ਲੋਕ ਨਿਰਮਾਣ, ਜਨ ਸਿਹਤ ਆਦਿ ਵਿਭਾਗਾਂ ਨੇ ਹਿੱਸਾ ਲਿਆ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply