ਭਿੱਖੀਵਿੰਡ, 10 ਮਈ (ਪੰਜਾਬ ਪੋਸਟ – ਹਰਮੀਤ ਭਿੱਖੀਵਿੰਡ) – ਪੀ.ਡੀ.ਏ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਹਲਕਾ ਖੇਮਕਰਨ ਦੇ ਸਰਹੱਦੀ ਪਿੰਡਾਂ ਧਨੁ, ਮਨਿਆਲਾ ਜੈ ਸਿੰਘ, ਬੈਂਕਾਂ, ਮੱਖੀ ਕਲਾਂ, ਕਲਸੀਆਂ, ਬੂੜਚੰਦ, ਭਿੱਖੀਵਿੰਡ, ਭਿੱਖੀਵਿੰਡ ਕਲੋਨੀ, ਕੱਚਾ ਪੱਕਾ ਆਦਿ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ।ਜਿਨ੍ਹਾਂ ਵਿਚ ਭਾਰੀ ਇਕੱਠ ਹੋਇਆ ਤੇ ਭਾਰੀ ਗਿਣਤੀ `ਚ ਸ਼ਾਮਲ ਹਲਕੇ ਦੇ ਲੋਕ ਬੀਬੀ ਪਰਮਜੀਤ ਕੌਰ ਦੇ ਹੱਕ ਵਿੱਚ ਖੜ੍ਹਨ ਦਾ ਸੁਨੇਹਾ ਦੇ ਰਹੇ ਸਨ।ਪਾਰਟੀ ਦੇ ਵੱਖ ਵੱਖ ਬੁਲਾਰਿਆਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਯਾਦ ਕਰਵਾਉਂਦਿਆਂ ਬੀਬੀ ਪਰਮਜੀਤ ਕੌਰ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ।ਬੀਬੀ ਪਰਮਜੀਤ ਕੌਰ ਨੇ ਵੀ ਆਏ ਸਾਰੇ ਹੀ ਆਪਣੇ ਸਮੱਰਥਕਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਹਲਕਾ ਖਡੂਰ ਸਾਹਿਬ ਤੋਂ ਉਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਲਈ ਕਿਹਾ।ਇਸ ਮੌਕੇ ਮਹਾਬੀਰ ਸਿੰਘ ਘਰਿਆਲਾ, ਬਲਜੀਤ ਸਿੰਘ ਭਿੰਡਰ, ਗੁਰਬਾਜ ਸਿੰਘ ਬਾਜੂ ਬੈਂਕਾ ਪ੍ਰਧਾਨ, ਸਤਿੰਦਰਪਾਲ ਸਿੰਘ ਮਿੰਟੂ ਮਾੜੀ ਮੇਘਾ ਤੇ ਭਾਰੀ ਗਿਣਤੀ ਵਿੱਚ ਪੀ.ਡੀ.ਏ ਵਰਕਰ ਹਾਜ਼ਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …