ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਨੇ ਆਪਣੀਆਂ ਅਮੀਰ ਅਕਾਦਮਿਕ ਪਰੰਪਰਾਵਾਂ ਨੂੰ ਜਾਰੀ ਰੱਖਦਿਆਂ ਇਸ ਵਾਰ ਫਿਰ ਦਸਵੀਂ ਸ਼ੇ੍ਰਣੀ ਦੇ ਨਤੀਜੇ ਵਿਚ ਮੱਲਾਂ ਮਾਰੀਆਂ ਹਨ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ, ਅੰਮ੍ਰਿਤਸਰ ਦੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸੀ) ਸਲਵਿੰਦਰ ਸਿੰਘ ਸਮਰਾ ਅਤੇ ਜ਼ਿਲ੍ਹਾ ਸਾਇੰਸ ਸੁਪਵਾਈਜ਼ਰ ਸ੍ਰੀਮਤੀ ਸੁਦੀਪ ਕੌਰ ਦੀ ਅਗਵਾਈ ਲਈ ਧੰਨਵਾਦ ਕੀਤਾ।ਸ੍ਰੀਮਤੀ ਮਨਦੀਪ ਨੇ ਦੱਸਿਆ ਕਿ ਦਸਵੀਂ ਮਾਰਚ 2019 ਦੀ ਪ੍ਰੀਖਿਆ ਵਿੱਚ ਸਕੂਲ ਦੇ 236 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿਚੋਂ 2 ਵਿਦਿਆਰਥਣਾਂ ਏ ਪਲੱਸ ਗਰੇਡ, 45 ਵਿਦਿਆਰਥਣਾਂ ਏ ਗਰੇਡ ਨਾਲ ਪਾਸ ਹੋਈਆਂ ਅਤੇ ਸਕੂਲ ਦਾ ਨਤੀਜਾ 100% ਰਿਹਾ। ਉਹਨਾਂ ਕਿਹਾ ਕਿ ਇਸ ਦਾ ਸਿਹਰਾ ਸਕੂਲ ਦੇ ਮਿਹਨਤੀ ਅਤੇ ਪ੍ਰਤੀਬੱਧ ਸਟਾਫ ਦੇ ਸਿਰ ਜਾਂਦਾ ਹੈ, ਜਿਸ ਲਈ ਉਨ੍ਹਾਂ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ । ਉਨ੍ਹਾਂ ਇਹ ਵਚਨਬੱਧਤਾ ਵੀ ਦੁਹਰਾਈ ਕਿ ‘ਅਕਾਦਮਿਕ ਖੇਤਰ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਆਉਂਦੇ ਸਮੇਂ ਵਿਚ ਵੀ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ’।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਲਵਿੰਦਰ ਸਿੰਘ ਸਮਰਾ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਦੀ ਸਮੁੱਚੀ ਟੀਮ, ਪ੍ਰਮੋਦ ਮਿੱਡਾ, ਯੋਗੇਸ਼ ਭਾਟੀਆ ਨੇ ਸਕੂਲ ਨੂੰ ਉਚੇਚੇ ਤੌਰ `ਤੇ ਵਧਾਈ ਅਤੇ ਆਪਣੀਆਂ ਸ਼ੁੱਭ ਕਾਮਨਾਵਾ ਦਿੱਤੀਆਂ।
ਦਸਵੀਂ ਦੀ ਪ੍ਰੀਖਿਆ ਵਿਚ ਸ਼ਰੂਤੀ ਨਾਰੰਗ (93.23%), ਸੁਪਰੀਤ ਅਹੀਰਵਾਰ (92%), ਖੁਸ਼ੀ ਸ਼ਰਮਾ (87.54%), ਸਿਮਰਨ (86.46%), ਹਰਮਨਜੀਤ ਕੌਰ (84.15%), ਨੀਤੂ (83.23%), ਸਿਮਰਨਪ੍ਰੀਤ ਕੌਰ (83.23%), ਮਨਰੂਪਜੀਤ ਕੌਰ (83.08%), ਨੀਲਮ (82.49%), ਸੰਧਿਆ ਕੁਮਾਰੀ (82.31%), ਰਾਜ ਰਾਣੀ ਕੁਮਾਰੀ (81.85%), ਨੇਹਾ ਕੁਮਾਰੀ (81.54%), ਪ੍ਰਿਅੰਕਾ (81.23%), ਨਵਜੋਤ ਕੌਰ (80.92%), ਆਰਤੀ (80.67%), ਕਸ਼ਿਸ਼ ਸ਼ਰਮਾ (80.77%), ਰੇਨੁਕਾ ਕਸ਼ਯਪ (80.77%), ਸੋਨੀਆ (80.77%), ਰਵਿੰਦਰ ਕੌਰ (80.15%), ਪਲਕ ਸ਼ਰਮਾ (80%), ਨਵਰੋਜ਼ ਕੌਰ (80%) ਨੇ 80% ਤੋਂ ਵੱਧ ਅੰਕ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …