ਹਿੰਦੀ ਭਾਸਾ ਦੇ ਸਤਿਕਾਰ ਦੀ ਵਿਸ਼ੇਸ਼ ਲੋੜ – ਰਜਨੀ ਬਾਲਾ
ਬਟਾਲਾ, 16 ਸਤੰਬਰ ( ਨਰਿੰਦਰ ਸਿੰਘ ਬਰਨਾਲ) – ਨਰਿੰਦਰ ਬਰਨਾਲ, ਦੇਸ ਭਰ ਵਿਚ ਮਨਾਏ ਜਾ ਰਹੇ ਹਿੰਦੀ ਦਿਵਸ ਦੀ ਤਰਜ ਤੇ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰਡਰੀ ਸਕੂਲ ਧਰਮਪੁਰਾ ਕਾਲੋਨੀ ਬਟਾਲਾ ਵਿਖੇ ਪ੍ਰਿੰਸੀਪਲ ਇੰਦਰਜੀਤ ਵਾਲੀਆ ਦੀ ਅਗਵਾਈ ਹੇਠ ਹਿੰਦੀ ਦਿਵਸ ਮਨਾਇਆ ਗਿਆ, ਜਿਸ ਵਿਚ ਹਿੰਦੀ ਲੈਕ. ਪਰਮਜੀਤ ਕੌਰ ਤੇ ਰਜਨੀ ਬਾਲਾ ਨੇ ਵਿਦਿਆਰਥਣਾਂ ਨੂੰ ਹਿੰਦੀ ਭਾਸ਼ਾ ਦੇ ਅਮੀਰ ਇਤਿਹਾਸ, ਪ੍ਰਮੁੱਖ ਹਿੰਦੀ ਲੇਖਕਾਂ, ਹਿੰਦੀ ਦੀ ਮਹਾਨਤਾ ਤੇ ਇਸ ਦੀ ਤਰੱਕੀ ਸਬੰਧੀ ਚਾਨਣਾ ਪਾਇਆ, ਖਾਸ ਕਰਕੇ ਹਿੰਦੀ ਅਧਿਆਪਕਾ ਰਜਨੀ ਬਾਲਾ ਨੇ ਆਪਣੇ ਸੰਬੋਧਨ ਭਾਂਸਣ ਵਿਚ ਹਰ ਭਾਸਾ ਦੀ ਆਪਣੀ ਖਾਸ ਪਛਾਣ ਤੇ ਹਰਭਾਂਸਾ ਦਾ ਬਣਦਾ ਸਤਿਕਾਰ ਕਰਨਾ ਚਾਹੀਦਾ ਹੈ। ਹਿੰਦੀ ਦਿਵਸ ਮੌਕੇ ਭਾਸਾ ਦੀ ਮਹੱਤਤਾ ਵਿਸੇ ਤੇ ਵਿਸਥਾਰ ਪੂਰਵਕ ਵਿਚਾਰ ਚਰਚਾ ਹੋਈ।ਇਸ ਮੌਕੇ ਹਰਪ੍ਰੀਤ ਸਿੰਘ ਲੈਕ: ਫੂਡ ਨੇ ਵੀ ਹਿੰਦੀ ਭਾਸ਼ਾ ਦੀ ਉਨਤੀ ਤੇ ਇਸ ਵਿਚ ਆ ਰਹੀਆਂ ਰੁਕਾਵਟਾਂ ਬਾਰੇ ਚਾਨਣਾ ਪਾਇਆ।ਇਸ ਮੌਕੇ ਜੀਵਨ ਸਿੰਘ, ਹਰੀ ਕਿਸ਼ਨ, ਚਰਨਜੀਤ ਸਿੰਘ, ਸ਼ੁਸ਼ਮਾ, ਸੁਖਪਾਲ ਕੌਰ, ਕਮਲੇਸ਼ ਕੌਰ, ਰੇਨੂੰ ਬਾਲਾ, ਇੰਦਰਜੀਤ ਕੌਰ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ ਬਾਜਵਾ, ਅਨੀਤਾ, ਅਰੁਣਾ, ਅਨਿਲ ਕੁਮਾਰ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ।