ਅੰਮ੍ਰਿਤਸਰ, 18 ਸਤੰਬਰ (ਸਾਜਨ ਮਹਿਰਾ) – ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਮੈਰਿਟ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਪ੍ਰਿੰਸੀਪਲ ਰਮਾ ਮਹਾਜਨ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਵਿੱਚ ਮੂੱਖ ਮਹਿਮਾਨ ਲਵਜੀਤ ਕੋਰ ਡੀਟੀੳ ਅੰਮ੍ਰਿਤਸਰ ਉਚੇਚੇ ਤੋਰ ਤੇ ਪਹੁੰਚੇ।ਪਿੰਸੀਪਲ ਰਮਾ ਮਹਾਜਨ ਵਲੋਂ ਡੀਟੀੳ ਲਵਜੀਤ ਕੋਰ ਦਾ ਸਵਾਗਤ ਕੀਤਾ ਗਿਆ।ਇਸ ਸ਼ੂਭ ਮੌਕੇ ਤੇ ਸਕੂਲ ਦੇ ਬੱਚਿਆ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਦੌਰਾਨ ਡੀਟੀੳ ਲਵਜੀਤ ਕੋਰ ਨੇ ਬੱਚਿਆ ਵਲੋਂ ਰੰਗਾਂਰੰਗ ਪ੍ਰੋਗਰਾਮ ਨੂੰ ਵੇਖਦੇ ਹੋਏ ਕਿਹਾ ਕਿ ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਬੱਚਿਆ ਵਿੱਚ ਨਵੀਂ ਟੈਕਨੋਲਜੀ ਦੇ ਨਾਲ ਨਾਲ ਦੇਸ਼ ਭਗਤਿ ਦੀ ਭਾਵਨਾ ਪੈਦਾ ਕਰਕੇ ਦੇਸ਼ ਦੀ ਸੇਵਾ ਕਰ ਰਹੇ ਹਨ।ਉਨਹਾਂ ਕਿਹਾ ਕਿ ਜੇਕਰ ਅਸੀ ਅੱਗੇ ਵਧਣਾ ਹੈ ਤਾਂ ਟੈਕਨੋਲਜੀ, ਵਿਯਿਆਨ ਦੇ ਨਾਲ ਨਾਲ ਚੰਗੇ ਸੰਸਕਾਰਾਂ ਦੀ ਲੋੜ ਹੈ।ਉਨਹਾਂ ਕਿਹਾ ਕਿ ਅੱਜ ਸਾਨੂੰ ਰਿਸ਼ਵਤ, ਦਹੇਜ ਅਤੇ ਭਰੂਣ ਹਤਿਆ ਵਰਗੀਆਂ ਕੂਰੀਤੀਆਂ ਦੇ ਵਿਰੁੱਧ ਖੜਾ ਹੋਣਾ ਚਾਹੀਦਾ ਹੈ, ਇਹ ਕੰਮ ਚੰਗੀ ਸਿਖਿਆ ਦੇ ਨਾਲ ਹੀ ਹੋ ਸੱਕਦਾ ਹੈ।ਪਿੰਸੀਪਲ ਰਮਾ ਮਹਾਜਨ ਨੇ ਕਿਹਾ ਕਿ ਸਕੂਲ ਦੇ ਬੱਚੇ ਪੂਰੀ ਲਗਨ ਦੇ ਨਾਲ ਪੜਾਈ ਕਰ ਰਹੇ ਹਨ।ਜਿਸ ਦੀ ਬਦੋਲਤ ਸਕੂਲ ਦਾ ਨਤੀਜਾ ਹਰ ਵਾਰ 100 ਪ੍ਰਤੀਸ਼ਤ ਰਹਿੰਦਾ ਹੈ।ਉਨਾਂ ਕਿਹਾ ਕਿ ਸਕੂਲ ਵਿੱਚ ਮੈਰਿਟ ਸਥਾਨ ਹਾਸਲ ਕਰਨ ਵਾਲੇ ਬੱਚਿਆ ਦਾ ਅੱਜ ਸਨਮਾਨ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਬੱਚਿਆਂ ਨੇ ਸਕੂਲ ਦੇ ਨਾਲ-ਨਾਲ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।ਉਨਹਾਂ ਕਿਹਾ ਕਿ ਸਕੂਲ ਨੂੰ ਪੰਜਾਬ ਸਰਕਾਰ ਵਲੋਂ ਬੈਸਟ ਅਵਾਰਡ ਦੇ ਨਾਲ ਨਵਾਜਿਆ ਗਿਆ ਹੈ।ਇਸ ਦੌਰਾਨ ਮੈਰਿਟ ਸਥਾਨ ਹਾਂਸਲ ਕਰਨ ਵਾਲੇ ਅਤੇ ਖੇਡਾਂ ਵਿੱਚ ਜਿੱਤ ਹਾਂਸਲ ਕਰਨ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਦਰਸ਼ਨ ਸਿੰਘ, ਸੁਰਿੰਦਰ ਸ਼ਰਮਾ, ਅਸਵਨੀ ਕੂਮਾਰ, ਠਾਕੁਰ ਰਵਿੰਦਰ ਸਿੰਘ, ਰਮਨ ਸ਼ਰਮਾ, ਸ਼ੇਲਿੰਦਰ ਸਿੰਘ, ਪੰਕਜ ਸ਼ਰਮਾ, ਪਰਮਜੀਤ ਸਿੰਘ ਆਦਿ ਹਾਜਰ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …